Breaking NewsD5 specialNewsPunjabTop News

Breaking : Punjab ‘ਚ 2 DC ਦੀ Transfer, Malerkotla ਨੂੰ ਜ਼ਿਲ੍ਹਾ ਬਨਣ ਤੋਂ ਬਾਅਦ ਮਿਲੀ ਪਹਿਲੀ ਮਹਿਲਾ DC

ਪਟਿਆਲਾ : ਪੰਜਾਬ ਸਰਕਾਰ ਵਲੋਂ ਅੱਜ ਕੈਬਨਿਟ ਦੀ ਮੀਟਿੰਗ ਦੌਰਾਨ ਹਾਲ ਹੀ ਵਿਚ ਬਣਾਏ ਸੂਬੇ ਦੇ ਨਵੇਂ 23ਵੇਂ ਜ਼ਿਲੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਦਿੱਤੀ ਪ੍ਰਵਾਨਗੀ ਤੋਂ ਤੁਰੰਤ ਬਾਅਦ ਇਸ ਨਵੇਂ ਜ਼ਿਲ੍ਹੇ ਦੀ ਕਮਾਨ ਸਰਕਾਰ ਨੇ ਔਰਤਾਂ ਦੇ ਹੱਥ ਸੌਂਪ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਲਈ ਮਹਿਲਾ ਆਈ.ਪੀ. ਐਸ. ਅਧਿਕਾਰੀ ਕੰਵਰਦੀਪ ਕੌਰ ਨੂੰ ਐਸ. ਐਸ.ਪੀ. ਲਗਾਇਆ ਗਿਆ ਹੈ ਅਤੇ ਮਹਿਲਾ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਵੇਂ ਜ਼ਿਲੇ ਦਾ ਰਸਮੀ ਕੰਮਕਾਜ 5 ਜੂਨ ਨੂੰ ਸ਼ੁਰੂ ਕੀਤਾ ਜਾਣਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਫੇਰਬਦਲ ਕੀਤਾ ਗਿਆ ਹੈ। ਸਰਕਾਰ ਦੁਆਰਾ 2 ਐਸਐਸਪੀ ਅਤੇ 4 ਏਆਈਜੀ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਮਹਿਲਾ ਐਸਐਸਪੀ ਮਿਲੀ ਹੈ। ਆਈਪੀਐਸ ਕੰਵਰਦੀਪ ਕੌਰ ਨੂੰ ਮਲੇਰਕੋਟਲਾ ਦੀ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button