Breaking NewsD5 specialNewsSportsTop News

‘IPL ਨਾਲ ਮੇਰੇ ਜੀਵਨ ’ਚ ਆਇਆ ਬਦਲਾਅ’

ਮੁੰਬਈ : Royal Challengers Bangalore ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਆਈ. ਪੀ. ਐੱਲ. ਨਾਲ ਉਸ ਦੇ ਜੀਵਨ ’ਤੇ ਡੂੰਘਾ ਪ੍ਰਭਾਵ ਪਿਆ ਹੈ ਅਤੇ ਆਰ. ਸੀ. ਬੀ. ਦੇ ਸਮਰਥਕਾਂ ਕਾਰਨ ਉਸ ਨੂੰ ਬੈਂਗਲੁਰੂ ਸ਼ਹਿਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਕੋਹਲੀ ਨੇ ਇਹ ਗੱਲ ਪੁਣੇ ਦੇ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ (ਐੱਮ. ਸੀ. ਏ.) ਸਟੇਡੀਅਮ ’ਚ Royal Challengers Bangalore ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਤੋਂ ਪਹਿਲਾਂ ਕਹੀ ਸੀ।

Karnal Terrorist Arrest ਮਾਮਲੇ ‘ਚ ਵੱਡਾ ਖੁਲਾਸਾ! Pakistan ਨੇ ਖੇਡੀ ਨਵੀਂ ਚਾਲ | D5 Channel Punjabi

ਵਿਰਾਟ ਕੋਹਲੀ ਨੇ ਕਿਹਾ ਕਿ ਹੋਰ ਲੋਕਾਂ ਦੀ ਤਰ੍ਹਾਂ ਹੀ ਮੇਰੇ ਜੀਵਨ ’ਤੇ ਵੀ ਆਈ. ਪੀ. ਐੱਲ. ਦਾ ਡੂੰਘਾ ਪ੍ਰਭਾਵ ਪਿਆ ਹੈ। ਮੈਂ ਆਪਣੇ ਦੇਸ਼ ਵਾਸਤੇ ਬਾਹਰ ਖੇਡਣ ਲਈ ਸੋਚਦਾ ਹਾਂ। ਆਈ. ਪੀ. ਐੱਲ. ਨੇ ਹੁਨਰ ਦਿਖਾਉਣ ਲਈ ਮੈਨੂੰ ਇਕ ਮੰਚ ਪ੍ਰਦਾਨ ਕੀਤਾ ਹੈ। ਇਥੇ ਅਲੱਗ-ਅਲੱਗ ਲੋਕਾਂ ਨਾਲ ਮੁਕਾਬਲਾ ਕਰ ਕੇ ਉਸ ਨਾਲ ਗਿਆਨ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਚੀਜ਼ ਹੈ। ਇਹ ਮੇੇਰੀ ਖੇਡ ’ਚ ਇਕ ਨਵੇਂ ਯੁੱਗ ਦੀ ਤਰ੍ਹਾਂ ਹੈ। ਇਹ ਮੈਨੂੰ ਪ੍ਰਗਤੀਸ਼ੀਲ ਤਰੀਕੇ ਨਾਲ ਅੱਗੇ ਵਧਣ ’ਚ ਸਹਾਇਤਾ ਕਰਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button