IndiaTop News

ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਦੇ ਧੱਕੇ

ਮੁੰਬਈ : ਮੁੰਬਈ ਪੁਲਿਸ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਬਿਹਾਰ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਇਕ ਟੀਮ ਨੇ ਬੁੱਧਵਾਰ ਅੱਧੀ ਰਾਤ ਨੂੰ ਦਰਭੰਗਾ ਜ਼ਿਲੇ ਤੋਂ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਮੁੰਬਈ ਲਿਆਂਦਾ।

SKM : ਕਿਸਾਨਾਂ ਦੀ CM Bhagwant Mann ਨਾਲ Meeting, ਹੁਣ ਹੋਣਗੇ ਵੱਡੇ ਮਸਲੇ ਹੱਲ | D5 Channel Punjabi

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਦੱਖਣੀ ਮੁੰਬਈ ਦੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦੋ ਵਾਰ ਫੋਨ ਕੀਤਾ ਅਤੇ ਹਸਪਤਾਲ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ‘ਐਂਟੀਲੀਆ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਨੇ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸਾਦੇ ਕੱਪੜਿਆਂ ‘ਚ ਰਾਕੇਸ਼ ਦੇ ਘਰ ਪਹੁੰਚੀ।

AIG Ashish Kapoor Arrest | ਜਨਾਨੀ ਨਾਲ ਕਰਤਾ ਕਾਂਢ, ਹੁਣ ਫਸਿਆ ਕਸੂਤਾ | D5 Channel Punjabi

ਉਸ ਸਮੇਂ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ। ਪੁਲਿਸ ਨੇ ਦਰਵਾਜ਼ਾ ਖੜਕਾਇਆ, ਜਿਸ ਨੂੰ ਮੁਲਜ਼ਮ ਰਾਕੇਸ਼ ਨੇ ਖੋਲ੍ਹਿਆ। ਦਰਵਾਜ਼ਾ ਖੋਲ੍ਹਦੇ ਹੀ ਪੁਲਿਸ ਨੇ ਰਾਕੇਸ਼ ਦੇ ਮੋਬਾਈਲ ‘ਤੇ ਕਾਲ ਕੀਤੀ। ਕਾਲ ਰਾਕੇਸ਼ ਨੂੰ ਮਿਲੀ ਅਤੇ ਰਾਕੇਸ਼ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਰਾਕੇਸ਼ ਮਾਨਸਿਕ ਰੋਗ ਦਾ ਸ਼ਿਕਾਰ ਹੈ। ਰਾਕੇਸ਼ ਦੇ ਪਿਤਾ ਸੁਨੀਲ ਕੁਮਾਰ ਮਿਸ਼ਰਾ ਬਿਹਾਰ ਇੰਟਰ ਕੌਂਸਲ ਵਿੱਚ ਕੰਮ ਕਰਦੇ ਹਨ। ਦਰਭੰਗਾ ਦੇ ਐਸਐਸਪੀ ਆਕਾਸ਼ ਕੁਮਾਰ ਨੇ ਦੱਸਿਆ ਕਿ ਦੁਪਹਿਰ ਨੂੰ ਮੁੰਬਈ ਪੁਲਿਸ ਦਾ ਇੱਕ ਕਾਲ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਮੁੰਬਈ ਵਿੱਚ ਅੰਬਾਨੀ ਗਰੁੱਪ ਵੱਲੋਂ ਚਲਾਏ ਜਾ ਰਹੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

Gangster Deepak Tinu ਦੇ Farar ਹੋਣ ਤੋਂ ਬਾਅਦ Mansa Police ਨੂੰ ਮਿਲੀ ਵੱਡੀ ਕਾਮਯਾਬੀ | D5 Channel Punjabi

ਇਹ ਕਾਲ ਸਵੇਰੇ ਅਤੇ ਸ਼ਾਮ ਦੋ ਵਾਰ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਕਾਲ ਦਾ ਸਥਾਨ ਦਰਭੰਗਾ ਹੈ।ਸਟੇਸ਼ਨ ਇੰਚਾਰਜ ਨੂੰ ਉਸ ਦੇ ਦੱਸੇ ਗਏ ਸਥਾਨ ‘ਤੇ ਅਲਰਟ ਕਰ ਦਿੱਤਾ ਗਿਆ। ਦੇਰ ਰਾਤ ਮੁੰਬਈ ਪੁਲਿਸ ਆਈ। ਮੁੰਬਈ ਪੁਲਿਸ ਰਾਕੇਸ਼ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਆਪਣੇ ਨਾਲ ਲੈ ਗਈ ਹੈ। ਮੁੰਬਈ ਪੁਲਿਸ ਇਸ ਮਾਮਲੇ ਬਾਰੇ ਖਾਸ ਜਾਣਕਾਰੀ ਦੇ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button