InternationalTop News

ਅਮਰੀਕਾ ਦੇ ਕੈਲੀਫੋਰਨੀਆ ’ਚ ਕੀਤੇ ਗਏ ਭੂਚਾਲ ਦੇ ਝਟਕੇ ਮਹਿਸੂਸ, ਲਾਸ ਏਂਜਲਸ ਹਵਾਈ ਅੱਡੇ ਤੋਂ ਮੋੜੀਆਂ ਗਈਆਂ ਉਡਾਣਾਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਸਵੇਰੇ 5.0 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਲਾਸ ਏਂਜਲਸ ਸਮੇਤ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ (LAX) ’ਤੇ ਉਤਰ ਰਹੀਆਂ ਕਈ ਉਡਾਣਾਂ ਨੂੰ ਵਾਪਸ ਮੋੜਨਾ ਪਿਆ।
ਭੂਚਾਲ ਦੇ ਝਟਕਿਆਂ ਕਾਰਨ ਹਵਾਈ ਅੱਡੇ ਦੇ ਇੱਕ ਟਰਮੀਨਲ ਦੀ ਛੱਤ ਤੋਂ ਟਾਈਲਾਂ ਹੇਠਾਂ ਡਿੱਗ ਗਈਆਂ, ਜਦਕਿ ਕਈ ਦੁਕਾਨਾਂ ਵਿੱਚ ਵੀ ਸਾਮਾਨ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਸਵੇਰੇ ਕਰੀਬ 9:30 ਵਜੇ ਮੈਨਹੱਟਨ ਬੀਚ ਤੋਂ 6 ਕਿਲੋਮੀਟਰ ਦੂਰ ਸਮੁੰਦਰ ਵਿੱਚ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ ਲਗਭਗ 12 ਕਿਲੋਮੀਟਰ ਹੇਠਾਂ ਸੀ।ਮੁੱਖ ਭੂਚਾਲ ਤੋਂ ਬਾਅਦ 45 ਮਿੰਟਾਂ ਦੇ ਅੰਦਰ ਕਈ ਆਫਟਰਸ਼ੌਕ ਵੀ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ ਸਭ ਤੋਂ ਤੇਜ਼ ਝਟਕੇ ਦੀ ਤੀਬਰਤਾ 3.7 ਦਰਜ ਕੀਤੀ ਗਈ। ਭੂਚਾਲ ਦਾ ਅਸਰ ਇਸ ਦੇ ਕੇਂਦਰ ਤੋਂ ਲਗਭਗ 43 ਕਿਲੋਮੀਟਰ ਦੂਰ ਪਾਸਾਡੇਨਾ ਤੱਕ ਮਹਿਸੂਸ ਕੀਤਾ ਗਿਆ। ਸਥਿਤੀ ਨਾਲ ਨਜਿੱਠਣ ਲਈ ਲਾਸ ਏਂਜਲਸ ਫਾਇਰ ਵਿਭਾਗ ਨੇ ਆਪਣਾ ਐਮਰਜੈਂਸੀ ਰਿਸਪਾਂਸ ਸਿਸਟਮ ਸਰਗਰਮ ਕਰ ਦਿੱਤਾ। ਸ਼ਹਿਰ ਦੇ ਸਾਰੇ 106 ਫਾਇਰ ਸਟੇਸ਼ਨਾਂ ਦੇ ਕਰਮਚਾਰੀਆਂ ਨੂੰ ਸੰਭਾਵਿਤ ਨੁਕਸਾਨ ਦੀ ਜਾਂਚ ਲਈ ਤਾਇਨਾਤ ਕੀਤਾ ਗਿਆ।
ਸ਼ੁਰੂਆਤੀ ਜਾਂਚ ਮੁਤਾਬਕ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਇਮਾਰਤਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਣ ਦੀ ਕੋਈ ਰਿਪੋਰਟ ਨਹੀਂ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button