ਹਸਪਤਾਲਾਂ ‘ਚੋਂ ਵਾਇਰਲ ਹੋ ਰਹੀਆਂ ਵੀਡੀਓ ਦਾ ਅਸਲ ਸੱਚ!
ਪਟਿਆਲਾ : ਕੋਰੋਨਾ ਵਾਇਰਸ ਜਿਸ ਦਾ ਖੌਫ ਹੁਣ ਘੱਟ ਅਤੇ ਲੋਕ ਹਸਪਤਾਲਾਂ ‘ਚ ਜਾਣ ਤੋਂ ਘਬਰਾ ਰਹੇ ਹਨ ਕਿਉਂਕਿ ਹਸਪਤਾਲਾਂ ‘ਚੋਂ ਕਈ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ‘ਚ ਹਸਪਤਾਲ ਦੇ ਪ੍ਰਬੰਧਾਂ ਅਤੇ ਸਟਾਫ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਕੇਵਲ ਸਵਾਲ ਹੀ ਨਹੀਂ ਇਲਜ਼ਾਮ ਵੀ ਲੱਗਦੇ ਹਨ ਕਿ ਹਸਪਤਾਲਾਂ ‘ਚ ਕੋਰੋਨਾ ਦੇ ਨਾਮ ‘ਤੇ ਮਰੀਜ਼ਾਂ ਦੇ ਸਰੀਰ ਚੋਂ ਅੰਗ ਕੱਢੇ ਜਾਂਦੇ ਹਨ।
🔴 LIVE 🔴ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ‘ਚ ਬਣ ਰਹੇ ਨੇ ਥਾਣੇ | ਕਿਉਂ ਰਾਗੀ ਸਿੰਘ ਚਲਾਉਣ ਰਿਕਸ਼ਾ?
ਇਨਾਂ ਸਾਰੀਆਂ ਝੂਠੀਆਂ ਅਫਵਾਹਾਂ ਦਾ ਪਰਦਾਫਾਸ ਪੀਜੀਆਈ ਦੇ ਸਾਬਕਾ ਡਾਇਰੈਕਟਰ ਕੇ.ਕੇ ਤਲਵਾਰ ਨੇ ਕੀਤਾ ਹੈ। ਡਾ ਕੇ.ਕੇ ਤਲਵਾਰ ਦਾ ਕਹਿਣਾ ਹੈ ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਹੈ ਅਤੇ ਤੁਹਾਨੁੰ ਸਭ ਨੂੰ ਅਜਿਹੀਆਂ ਅਫਵਾਵਾਂ ਤੋ ਦੂਰ ਰਹਿਣਾ ਚਾਹੀਦਾ ਹੈ। ਦੱਸ ਦਈਏ ਇਸ ਦੇ ਨਾਲ ਹੀ ਡਾਕਟਰ ਕੇ.ਕੇ ਤਲਵਾਰ ਵਲੋਂ ਵੀਡੀਓ ਵਾਇਰਲ ਕਰਨ ਵਾਲਿਆਂ ਖਿਲ਼ਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੇ ਮਨਾਂ ‘ਚੋ ਡਰ ਨਿਕਲ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.