Breaking NewsD5 specialNewsSportsTop News

ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਕ੍ਰਿਕੇਟਰ ਦੀਪਕ ਚਾਹਰ

ਆਗਰਾ : ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਬੁੱਧਵਾਰ ਸ਼ਾਮ ਆਪਣੀ ਮੰਗੇਤਰ ਜਯਾ ਭਾਰਦਵਾਜ ਨਾਲ ਇੱਥੇ ਇਕ ਪੰਜ ਤਾਰਾ ਹੋਟਲ ਵਿਚ 7 ਫੇਰੇ ਲਏ। ਆਗਰਾ ਦੇ ਰਹਿਣ ਵਾਲੇ ਚਾਹਰ ਲਾੜੇ ਦੇ ਪਹਿਰਾਵੇ ‘ਚ ਘੋੜੀ ‘ਤੇ ਸਵਾਰ ਹੋ ਕੇ ਬੈਂਡ ਨਾਲ ਬਾਰਾਤ ਲੈ ਕੇ ਹੋਟਲ ਪਹੁੰਚੇ। ਬਾਰਾਤ ਰਾਤ ਕਰੀਬ 9 ਵਜੇ ਹੋਟਲ ਪਹੁੰਚੀ। ਦੀਪਕ ਦੇ ਸਟੇਜ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਜਯਾ ਭਾਰਦਵਾਜ ਵੀ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆਈ। ਜੈਮਾਲਾ ਦੀ ਰਸਮ ਸਟੇਜ ’ਤੇ ਹੀ ਪੂਰੀ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਨੇ 7 ਫੇਰੇ ਲਏ।

Amritsar Firing : ਮੂਸੇਵਾਲਾ ਕਾਂਡ ਤੋਂ ਬਾਅਦ ਫਿਰ ਚੱਲੀਆਂ ਤਾੜ-ਤਾੜ ਗੋਲੀਆਂ! ਭਖਿਆ ਮਾਹੌਲ | D5 Channel Punjabi

ਦੀਪਕ ਚਾਹਰ ਅਤੇ ਜਯਾ ਭਾਰਦਵਾਜ ਦੀ ਮੁਲਾਕਾਤ ਦੀਪਕ ਦੀ ਭੈਣ ਮਾਲਤੀ ਨੇ ਕਰਵਾਈ ਸੀ। ਮਾਲਤੀ ਚਾਹਰ ਐਕਟ੍ਰੈੱਸ ਅਤੇ ਮਾਡਲ ਹੈ। ਜਯਾ ਭਾਰਦਵਾਜ ਐੱਮ. ਬੀ. ਏ. ਕਰਨ ਤੋਂ ਬਾਅਦ ਦਿੱਲੀ ਵਿਚ ਇਕ ਟੈਲੀਕਾਮ ਕੰਪਨੀ ਵਿਚ ਡਿਜੀਟਲ ਪਲੇਟਫਾਰਮ ਹੈੱਡ ਵਜੋਂ ਕੰਮ ਕਰ ਰਹੀ ਹੈ। ਜਯਾ ਦਾ ਭਰਾ ਸਿਧਾਰਥ ਬਿੱਗ ਬਾਸ-5 ਵਿਚ ਆ ਚੁੱਕਾ ਹੈ। ਇਸ ਤੋਂ ਪਹਿਲਾਂ ਹੋਟਲ ਵਿੱਚ ਹਲਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੀਪਕ ਚਾਹਰ ਅਤੇ ਜਯਾ ਨੇ ਖੂਬ ਮਸਤੀ ਕੀਤੀ। ਰਸਮ ਦੌਰਾਨ ਜਦੋਂ ਦੋਹਾਂ ਨੂੰ ਹਲਦੀ ਲਗਾਈ ਜਾ ਰਹੀ ਸੀ ਤਾਂ ਦੀਪਕ ਅਤੇ ਜਯਾ ਬੈਠੇ ਨੱਚ ਰਹੇ ਸਨ। ਮੰਗਲਵਾਰ ਨੂੰ ਮਹਿੰਦੀ ਦੀ ਰਸਮ ਨਾਲ ਵਿਆਹ ਸ਼ੁਰੂ ਹੋਇਆ ਸੀ।

 

View this post on Instagram

 

A post shared by Deepak Chahar (@deepak_chahar9)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button