SportsTop News

AFC ਅੰਡਰ 20 ਏਸ਼ੀਆਈ ਕੱਪ ਪਹਿਲੇ ਕੁਆਲੀਫਾਇੰਗ ਮੈਚ ‘ਚ ਹਾਰਿਆ ਭਾਰਤ

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਏ.ਐੱਫ.ਸੀ. ਅੰਡਰ 20 ਚੈਂਪੀਅਨਸ਼ਿਪ ‘ਚ ਗਰੁੱਪ ਐੱਚ ਦੇ ਕੁਆਲੀਫਾਇਰ ‘ਚ ਈਰਾਕ ਤੋਂ 2.4 ਨਾਲ ਹਾਰ ਗਈ। ਮੈਚ ਦਾ ਪਹਿਲਾ ਗੋਲ ਦੂਜੇ ਹੀ ਮਿੰਟ ‘ਚ ਈਰਾਕ ਲਈ ਅਬਦੁੱਲ ਰੱਜਾਕ ਕਾਸਿਮ ਨੇ ਕੀਤਾ। ਭਾਰਤ ਲਈ ਗੁਰਕੀਰਤ ਸਿੰਘ ਅਤੇ ਟਾਇਸਨ ਸਿੰਘ ਨੇ ਮੌਕੇ ਬਣਾਏ ਪਰ ਗੋਲ ਨਹੀਂ ਕਰ ਸਕੇ। ਗੁਰਕੀਰਤ ਨੇ 22ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਦਾਗ਼ਿਆ।

Ram Rahim Parole : Ram Rahim ਦੀ ਜ਼ਮਾਨਤ ’ਤੇ ਪਿਆ ਘੜਮੱਸ, ਜਥੇਦਾਰ ਦਾ ਵਿਵਾਦਤ ਬਿਆਨ | D5 Channel Punjabi

ਉਨ੍ਹਾਂ ਨੇ 33ਵੇਂ ਮਿੰਟ ‘ਚ ਮਹੀਸਨ ਸਿੰਘ ਦੇ ਗੋਲ ਦੇ ਸੂਰਤਧਾਰ ਦੀ ਭੂਮਿਕਾ ਵੀ ਨਿਭਾਈ। ਹਾਫਟਾਈਮ ਤੱਕ ਭਾਰਤ ਨੇ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ਼ ‘ਚ ਪਾਸਾ ਪਲਟ ਗਿਆ। ਹੈਦਰ ਤੋਫ਼ੀ ਨੇ ਬਰਾਬਰੀ ਦਾ ਗੋਲ ਦਾਗ਼ਿਆ ਅਤੇ ਸਾਦਿਕ ਸ਼ਾਹੀਨ ਨੇ ਈਰਾਕ ਨੂੰ ਬੜ੍ਹਤ ਦਿਵਾ ਦਿੱਤੀ। ਈਰਾਕ ਨੇ 71ਵੇਂ ਮਿੰਟ ‘ਚ ਸਕੋਰ 4.2 ਕਰ ਦਿੱਤਾ, ਜਦੋਂ ਆਜ਼ਾਦ ਕਲੂਰੀ ਦੇ ਕ੍ਰਾਸ ‘ਤੇ ਗੇਂਦ ਵਿਕਾਸ ਯੁਮਨਾਮ ਦੇ ਡਿਫਲੈਕਸ਼ਨ ਨਾਲ ਗੋਲ ਦੇ ਅੰਦਰ ਚਲੀ ਗਈ। ਭਾਰਤ ਦਾ ਸਾਹਮਣਾ ਐਤਵਾਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button