ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨਾਲ ਕੁਚਲੇ ਬੱਚੇ ਦੀ ਮੌਤ
ਫਰੀਦਕੋਟ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਦੀ ਪਾਇਲਟ ਜਿਪਸੀ ਨੇ ਜਿਸ 6 ਸਾਲਾ ਬੱਚੇ ਨੂੰ ਫੇਟ ਮਾਰੀ ਸੀ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਸੁਖਪਾਲ ਖਹਿਰਾ ਕੋਟਕਪੁਰਾ ਤੋਂ ਬਰਗਾੜੀ ਤੱਕ ਕੱਢੇ ਜਾਣ ਵਾਲੇ 7 ਅਕਤੂਬਰ ਦੇ ਮਾਰਚ ਲਈ ਫਰੀਦਕੋਟ ਦੇ ਪਿੰਡਾਂ ਦਾ ਦੌਰਾ ਕਰ ਰਹੇ ਸਨ। ਦੌਰਾ ਕਰਦੇ ਵਕਤ ਖਹਿਰਾ ਦੀਆਂ ਗੱਡੀਆਂ ਦਾ ਕਾਫਲਾ ਜਦੋਂ ਪਿੰਡ ਗੋਲੇਵਾਲਾ ਤੋਂ ਫਰੀਦਕੋਟ ਵਾਲੀ ਸੜਕ ਤੇ ਨਾਨਕਸਰ ਬਸਤੀ ਕੋਲ ਪਹੁੰਚਿਆ ਤਾਂ ਇਹ ਹਾਦਸਾ ਵਾਪਰ ਗਿਆ।
Read Also ਵੱਡੀ ਖ਼ਬਰ – ਸੁਖਪਾਲ ਖਹਿਰਾ ਦੇ ਕਾਫ਼ਲੇ ਦੀ ਗੱਡੀ ਨਾਲ ਹਾਦਸਾ
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਇਸ ਅਰਜੁਨ ਸਿੰਘ ਪੁੱਤਰ ਰਣਬੀਰ ਸਿੰਘ ਨਾਮ ਦੇ ਬੱਚੇ ਦੀ ਅੱਜ ਸ਼ਾਮ 5 ਵਜੇ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਘਟਨਾ ਦੀ ਜਾਂਚ ਜਾਰੀ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਇਸ ਬੱਚੇ ਦਾ ਇਲਾਜ ਸੁਖਪਾਲ ਖਹਿਰਾ ਵਲੋਂ ਕਰਵਾਇਆ ਜਾ ਰਿਹਾ ਸੀ ਜਿਸ ਕਾਰਨ ਪੀੜਿਤ ਪਰਿਵਾਰ ਵਲੋਂ ਕਿਸੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.