ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੀਏਸੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ
12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 77ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ
ਸੰਗਰੂਰ, 23 ਜਨਵਰੀ “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਰਾਜਸ਼ੀ ਮਾਮਲਿਆਂ ਦੀ ਕਮੇਟੀ (ਪੀ ਏ ਸੀ) ਦੀ ਇੱਕ ਅਹਿਮ ਮੀਟਿੰਗ ਸੰਗਰੂਰ ਦੇ ਨੇੜੇ ਮਸਤੂਆਣਾ ਸਾਹਿਬ ਵਿਖੇ ਹੋਈ, ਇਸ ਮੀਟਿੰਗ ਵਿੱਚ ਲੰਮੀ ਵਿਚਾਰ ਚਰਚਾ ਤੋਂ ਬਾਅਦ ਕਈ ਅਹਿਮ ਫ਼ੈਸਲੇ ਲੈਂਦਿਆਂ ਪਾਰਟੀ ਦੇ ਮੁੱਖ ਨਿਸ਼ਾਨੇ ਸਿੱਖ ਕੌਮ ਦੀ ਅਜ਼ਾਦ ਬਾਦਸ਼ਾਹੀ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਦੋ-ਜਹਿਦ ਕਰਨ ਦਾ ਆਹਿਦ ਕੀਤਾ ਗਿਆ।”
ਪਹਿਲੇ ਮਤੇ ਰਾਹੀਂ ਦੇਸ਼ ਦੀ ਹਿੰਦ ਹਕੂਮਤ ਵੱਲੋਂ ਜੋ ਸਮੁੱਚੇ ਦੇਸ਼ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾਕੇ ਜਬਰ ਰਾਹੀਂ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਸ਼ਹੀਦ ਕਰਕੇ ਜਬਰੀ ਮੰਦਰ ਬਣਾ ਰਹੀ ਹੈ, ਇਸ ਮੰਦਭਾਵਨਾ ਵਾਲੀ ਸਿਆਸਤ ਕਰਨ ਵਾਲੀਆਂ ਹਿੰਦੂਤਵ ਤਾਕਤਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੁਸਲਮਾਨ ਕੌਮ ਦੀ ਹਜ਼ਾਰਾਂ ਸਾਲਾਂ ਦੀ ਇਤਿਹਾਸਕ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਜਿਸ ਤਰੀਕੇ ਨਾਲ ਉਥੇ ਰਾਮ ਮੰਦਰ ਦੀ ਸਥਾਪਨਾ ਕੀਤੀ ਗਈ ਇਸ ਤੋਂ ਪੈਦਾ ਹੋਣ ਵਾਲੀ ਭਿਆਨਕ ਸਥਿਤੀ ਤੇ ਵੀ ਚਿੰਤਾ ਜਤਾਈ ਗਈ ਹੈ।
ਦੁਸਰੇ ਮਤੇ ਰਾਹੀਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ 12 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ, ਇਸ ਸਬੰਧੀ 29 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ, ਜ਼ਿਲਾਂ ਜਥੇਦਾਰਾਂ, ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ ਹੈ।
ਤੀਸਰੇ ਮਤੇ ਰਾਹੀਂ ਸਿੱਖ ਕੌਮ ਦੀ ਪਾਰਲੀਮੈਂਟ ਐਸ[ਜੀ[ਪੀ[ਸੀ ਦੀਆਂ ਚੋਣਾਂ ਜੋ ਪਿਛਲੇ 13 ਸਾਲਾਂ ਤੋਂ ਨਹੀਂ ਕਰਵਾਈਆਂ ਗਈਆਂ ਇਹਨਾਂ ਚੋਣਾਂ ਨੂੰ ਜਲਦੀ ਕਰਾਉਣ ਦੀ ਮੰਗ ਕੀਤੀ ਗਈ। ਜੋ ਹੁਣ ਇਹ ਵੋਟਾਂ ਬਣ ਰਹੀਆਂ ਹਨ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਲਈ ਪਾਰਟੀ ਦੇ ਹਰ ਅਹੁਦੇਦਾਰ ਅਤੇ ਵਰਕਰ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਚੌਥੇ ਮਤੇ ਰਾਹੀਂ ਜੋ ਬਰਗਾੜੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਦੀ ਮੰਗ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਰੋਜ਼ ਪੰਜ ਸਿੰਘਾਂ ਵੱਲੋਂ ਗ੍ਰਿਫ਼ਤਾਰੀਆਂ ਦਿੱਤੀਆਂ ਜਾਂਦੀਆਂ ਸਨ । ਹੁਣ ਇਹਨਾਂ ਕੇਸਾਂ ਵਿੱਚ ਚਾਰਜਸ਼ੀਟਾਂ ਦਾਖ਼ਲ ਹੋ ਗਈਆਂ ਹਨ ਅਤੇ ਪਾਰਲੀਮੈਂਟ ਅਤੇ ਐਸ[ਜੀ[ਪੀ[ਸੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗ੍ਰਿਫਤਾਰੀ ਜਥੇ ਭੇਜਣ ਦਾ ਰੋਸ ਪ੍ਰੋਗਰਾਮ ਕੁੱਝ ਸਮੇਂ ਮੁਲਤਵੀ ਕੀਤਾ ਗਿਆ ਹੈ। ਇਸ ਗੰਭੀਰ ਮਸਲੇ ਤੇ ਅਗਲੇਰੇ ਪ੍ਰੋਗਰਾਮ ਅਗਲੀ ਮੀਟਿੰਗਾਂ ਵਿੱਚ ਵਿਚਾਰੇ ਜਾਣਗੇ।
ਪੰਜਵੇਂ ਮਤੇ ਰਾਹੀ ਸਿੱਖ ਕੌਮ ਦੀ ਲਈ ਯਤਨਸ਼ੀਲ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਕੇ ਸੈਂਟਰਲ ਏਜੰਸੀਆਂ ਸ਼ਹੀਦ ਕਰ ਰਹੀਆਂ ਹਨ। ਇਸੇ ਤਰ੍ਹਾਂ ਇੰਡੀਆ ਵਿੱਚ ਵੀ ਸਿੱਖਾਂ ਨਾਲ ਜਬਰ ਜਾਰੀ ਹੈ। ਹਿੰਦ ਹਕੂਮਤ ਦੀ ਇਸ ਧੱਕੇਸ਼ਾਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣਾ ਸੰਘਰਸ਼ ਜਾਰੀ ਰੱਖੇਂਗਾ। ਵਿਦੇਸ਼ਾਂ ਸਿੱਖ ਆਗੂਆਂ ਦੇ ਹੋ ਰਹੇ ਕਤਲਾਂ ਖ਼ਿਲਾਫ਼ ਜਮਹੂਰੀਅਤ ਪਸੰਦ ਮੁਲਕਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਆਈ-ਫਾਈਵ ਅਤੇ ਕੁਆਡ ਮੁਲਕਾਂ ਨੇ ਜੋ ਇੰਡੀਆਂ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਦੁਨੀਆਂ ਪੱਧਰ ਤੇ ਨੰਗਾਂ ਕਰਕੇ ਸਿੱਖ ਨਾਲ ਹੋ ਰਹੇ ਅਣ-ਮਨੁੱਖੀ ਜਬਰ ਨੂੰ ਉਜ਼ਾਗਰ ਕੀਤਾ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਹਨਾਂ ਜਮਹੂਰੀਅਤ ਪਸੰਦ ਮੁਲਕਾਂ ਦੇ ਜਿਥੇ ਧੰਨਵਾਦੀ ਹਨ, ਉਥੇ ਰਿਣੀ ਰਹਿਣਗੇ।
ਛੇਵੇਂ ਮਤੇ ਰਾਹੀਂ ਹਮ-ਖਿਆਲੀ ਪੰਥਕ ਧਿਰ ਦਲ ਖਾਲਸਾ ਨਾਲ ਮਿਲਕੇ 26 ਜਨਵਰੀ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਹ ਮੋਗਾ ਦੇ ਬੀਬੀ ਕਾਹਨ ਕੌਰ ਗੁਰਦੁਆਰਾ ਸਾਹਿਬ ਤੋਂ ਰੋਸ਼ ਪ੍ਰਦਰਸਨ ਪ੍ਰਬੰਧਕੀ ਕੰਪਲੈਕਸ ਤੱਕ ਕੀਤਾ ਜਾਵੇਗਾਂ ਸਮੂਹ ਸਿੱਖ ਅਜ਼ਾਦੀ ਪਸੰਦ ਧਿਰਾਂ ਨੂੰ ਇਸ ਮੌਕੇ ਸ਼ਮੂਲੀਅਤ ਕਰਨ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ।
ਸੱਤਵੇਂ ਮਤੇ ਰਾਹੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਕਨਵੀਨਰ ਸ ਬਹਾਦਰ ਸਿੰਘ ਭਸੌੜ ਹੋਣਗੇ, ਦੂਸਰੇ ਮੈਬਰ ਉਪਕਾਰ ਸਿੰਘ ਸੰਧੂ ਅਤੇ ਹਰਭਜਨ ਸਿੰਘ ਕਸ਼ਮੀਰੀ ਵਜੋਂ ਨਿਯੁਕਤ ਕੀਤੇ ਗਏ ਹਨ ।
ਇਸ ਮੌਕੇ ਮੀਟਿੰਗ ਵਿੱਚ ਪ੍ਰੋ ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਕੁਸਲਪਾਲ ਸਿੰਘ ਮਾਨ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾਂ, ਹਰਭਜਨ ਸਿੰਘ ਕਸ਼ਮੀਰੀ, ਗੁਰਜੰਟ ਸਿੰਘ ਕੱਟੂ, ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਨੈਬ ਸਿੰਘ ਰਾਮਪੁਰਾ, ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਉਲ ਅਤੇ ਗੋਬਿੰਦ ਸਿੰਘ ਸੰਧੂ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.