Breaking NewsD5 specialInternationalNewsTop News

ਕੋਰੋਨਾ ਪੌਜ਼ੀਟਿਵ ਹੋਣ ਦੇ ਬਾਵਜੂਦ ਪਾਕਿ PM ਇਮਰਾਨ ਨੇ ਸੱਦੀ ਮੀਟਿੰਗ, ਸੋਸ਼ਲ ਮੀਡੀਆ ‘ਤੇ ਨਿਖੇਧੀ

ਇਲਾਮਾਬਾਦ : ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਇਨੀਂ ਦਿਨੀਂ ਪਾਕਿ ਪੀਐਮ ਅਲੱਗ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਹੋਇਆ ਇਹ ਕਿ ਕੋਰੋਨਾ ਪੌਜ਼ੀਟਿਵ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਮੀਟਿੰਗ ਬੁਲਾਏ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹਨ। ਜਿਸ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਜੰਮ ਕੇ ਨਿਖੇਧੀ ਕੀਤੀ। ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਇਮਰਾਨ ਖਾਨ ਇੱਕ ਕਮਰੇ ‘ਚ 6 ਲੋਕਾਂ  ਦੇ ਨਾਲ ਮੌਜੂਦ ਦਿਖੇ।

ਭਾਰਤ ਬੰਦ ਦੇ 6 ਘੰਟੇ ਬਾਅਦ ਹੀ ਝੁੱਕ ਗਈ ਸਰਕਾਰ !ਮੀਟਿੰਗ ਲਈ ਕੇਂਦਰ ਤਿਆਰ, ਕਿਸਾਨ ਹੋਏ ਖੁਸ਼ !

ਕੇਂਦਰੀ ਮੰਤਰੀ ਸ਼ਿਬਲੀ ਫ਼ਰਾਜ਼ ਨੇ ਇਸ ਬੈਠਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਇਮਰਾਨ ਖ਼ਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਤਸਵੀਰਾਂ ‘ਚ 6 ਲੋਕ ਇਮਰਾਨ ਖਾਨ ਦੇ ਨਾਲ ਇੱਕ ਕਮਰੇ ‘ਚ ਬੈਠੇ ਦਿਖਾਈ ਦੇ ਰਹੇ ਹਨ। ਹਾਲਾਂਕਿ ਸਾਰਿਆਂ ਦੇ ਮਾਸਕ ਪਾਇਆ ਹੋਇਆ ਹੈ ਪਰ ਫਿਰ ਵੀ ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਇਸ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ ‘ਚ ਸਨ ਪਰ ਇਮਰਾਨ ਖਾਨ ਵੱਲੋਂ 14 ਦਿਨ ਦਾ ਇਕਾਂਤਵਾਸ ਪੂਰਾ ਕੀਤੇ ਬਿਨਾਂ ਹੀ ਇੱਕ ਹਫ਼ਤੇ ਅੰਦਰ ਆਪਣੇ ਸਟਾਫ ਨਾਲ ਮੀਟਿੰਗ ਕਰਨ ‘ਤੇ ਪਾਕਿਸਤਾਨ ਸਰਕਾਰ ਦੀ ਲਾਪ੍ਰਵਾਹੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button