EntertainmentTop News

ਜਲਦ ਪਰਦੇ ਤੇ ਇਕੱਠੇ ਨਜ਼ਰ ਆਉਂਣਗੇ ਰਜਨੀਕਾਂਤ ਤੇ ਅਮਿਤਾਭ ਬੱਚਨ

ਥਲਾਈਵਾ ਰਜਨੀਕਾਂਤ ਜਲਦ ਹੀ ਨਿਰਦੇਸ਼ਕ ਟੀਜੇ ਗਿਆਨਵੇਲ ਦੀ ਫਿਲਮ ‘ਜੈ ਭੀਮ’ ‘ਚ ਨਜ਼ਰ ਆਉਣਗੇ। ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ‘ਚ ਮੇਗਾਸਟਾਰ ਅਮਿਤਾਭ ਬੱਚਨ ਵੀ ਹੋਣਗੇ। ਜੇਕਰ ਅਜਿਹਾ ਹੈ ਤਾਂ ਲਗਭਗ 32 ਸਾਲਾਂ ਬਾਅਦ ਇਹ ਦੋਵੇਂ ਸੁਪਰਹੀਰੋ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਰਜਨੀਕਾਂਤ ਸਟਾਰਰ ਫਿਲਮ ‘ਚ ਖਾਸ ਭੂਮਿਕਾ ਲਈ ਅਮਿਤਾਭ ਬੱਚਨ ਨੂੰ ਅਪ੍ਰੋਚ ਕੀਤਾ ਗਿਆ ਹੈ। ਰਜਨੀਕਾਂਤ ਦੇ ਕਰੀਬੀ ਸੂਤਰ ਨੇ ਟੀਜੇ ਗਿਆਨਵੇਲ ਦੀ ਇਸ ਨਵੀਂ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਸੂਤਰ ਨੇ ਦੱਸਿਆ ਕਿ ਇਸ ਫਿਲਮ ਲਈ ਅਮਿਤਾਭ ਬੱਚਨ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਹੀ ਇਸ ਫਿਲਮ ਦਾ ਐਲਾਨ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button