NewsBreaking NewsD5 specialIndiaPoliticsPunjab

ਵਿਧਾਨ ਸਭਾ ਦੇ ਬਾਹਰ ਕਿਸਾਨਾਂ ਦਾ ਹੰਗਾਮਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਇਕ ਵਾਰ ਮੁੜ ਤੋਂ ਹੰਗਾਮਾ ਵੇਖਿਆ ਜਾ ਰਿਹਾ ਹੈ। ਪੰਚਾਇਤੀ ਜ਼ਮੀਨਾਂ ਨੂੰ ਐਕੁਆਇਰ ਕਰਨ ਦੀ ਪਾੱਲਿਸੀ ਖ਼ਿਲਾਫ਼ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਰੋਸ ਜਤਾਇਆ। ਇਸ ਦੌਰਾਨ ਆਪਣੇ ਗਲਾਂ ‘ਚ ਰੱਸਾ ਪਾ ਕੇ ਇਹਨਾਂ ਕਿਸਾਨਾਂ ਨੇ ਸਰਕਾਰ ਨੂੰ ਕੋਸਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਜਪਾਨੀ ਕੰਪਨੀ ਦੇ ਹੱਥਾਂ ‘ਚ ਜ਼ਮੀਨ ਦੇਣਾ ਚਾਹੁੰਦੀ ਹੈ।

ਸੁਣੋ ਬਜਟ ਨੇ ਕਿਵੇਂ ਪੰਜਾਬ ਨੂੰ ਬਰਬਾਦ ਕੀਤਾ? ਲੋਕਾਂ ਦੀਆਂ ਅੱਖਾਂ ‘ਚ ਮਿੱਟੀ ਪਾਈ

ਜਿਸ ਦਾ ਉਹ ਵਿਰੋਧ ਕਰਦੇ ਹਨ ਕਿਸਾਨਾਂ ਕਿਹਾ ਕਿ ਕਰਜ਼ਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਪੰਚਾਇਤੀ ਜ਼ਮੀਨਾਂ ਖੋਹ ਰਹੀ ਹੈ। ਸੰਕੇਤਕ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਸਰਕਾਰ ਨੂੰ ਵਿਖਾਇਆ ਕਿ ਜੇਕਰ ਜ਼ਮੀਨ ਹੀ ਖੋਹ ਲਈ ਤਾਂ ਫਾਹਾ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।

Punjab Vidhan Sabha LIVE | ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਲਿਆ ਫਾਹਾ | ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਓਧਰ ਬਿਕਰਮ ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਨੇ ਵੀ ਪ੍ਰਦਰਸ਼ਨ ਕੀਤਾ। ਅਕਾਲੀ ਆਗੂਆਂ ਨੇ ਹੱਥਾਂ ‘ਚ ਗੁਬਾਰੇ ਫੜ ਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਹਵਾ ਮੰਤਰੀ ਤੇ ਬਜਟ ਨੂੰ ਹਵਾਈ ਬਜਟ ਕਰਾਰ ਦਿੱਤਾ। ਦਲਿਤਾਂ ਦੇ ਮਸਲੇ ‘ਤੇ ਸਰਕਾਰ ਨੂੰ ਘੇਰਦਿਆਂ ਮਜੀਠੀਆ ਨੇ ਮੁਲਾਜ਼ਮ ਤੇ ਦਲਿਤ ਮਾਰੂ ਬਜਟ ਕਹਿੰਦਿਆਂ ਨਾਅਰੇਬਾਜ਼ੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button