ਰਾਜਪੁਰਾ ਵਾਸੀਆਂ ਲਈ ਰਾਹਤ ਦੀ ਖਬਰ,ਬੀਤੇ ਦਿਨੀਂ ਲਏ ਗਏ ਪੰਜ ਸੈਂਪਲਾ ਦੀ ਰਿਪੋਰਟ ਆਈ ਨੇਗੈਟਿਵ
ਪਟਿਆਲਾ : ਰਾਜਪੁਰਾ ਦੇ ਕੋਵਿਡ ਜਾਂਚ ਲਈ ਲਏ ਪੰਜ ਸੈਂਪਲਾ ਦੀ ਰਿਪੋਰਟ ਨੇਗੈਟਿਵ ਆਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਰਾਜਪੁਰਾ ਵਿਖੇ ਪੌਜ਼ੀਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਪੰਜ ਵਿਅਕਤੀਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ। ਜਿਹਨਾਂ ਦੀ ਰਿਪੋਰਟ ਜਾਂਚ ਲੈਬ ਅਨੁਸਾਰ ਕੋਵਿਡ ਨੇਗੈਟਿਵ ਆਈ ਹੈ, ਜੋ ਕਿ ਰਾਜਪੁਰਾ ਵਾਸੀਆਂ ਲਈ ਇੱਕ ਰਾਹਤ ਦੀ ਖਬਰ ਹੈ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਰਾਜਪੁਰਾ ਵਿਖੇ ਕਰੋਨਾ ਦੀ ਕੜੀ ਨੂੰ ਤੋੜਨ ਲਈ ਪੌਜ਼ੀਟਿਵ ਕੇਸਾਂ ਵੱਲੋਂ ਜੋ ਉਨਾਂ ਦੇ ਨੇੜੇ ਦੇ ਸੰਪਰਕ ਦੱਸੇ ਗਏ ਸਨ। ਉਹਨਾਂ ਸਾਰਿਆਂ ਦੇ ਗਹਿਰਾਈ ਨਾਲ ਕੰਟੈਕਟ ਟਰੇਸਿੰਗ ਕੀਤੀ ਗਈ। ਜਿਹਨਾਂ ਵਿਚੋ ਕੁੱਝ ਬਗੈਰ ਫਲੂ ਲੱਛਣਾਂ ਵਾਲੇ ਕੇਸ ਵੀ ਪਾਏ ਗਏ ਸਨ।
BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ
ਉਹਨਾਂ ਸਾਰਿਆਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ। ਪ੍ਰੰਤੁ ਬੀਤੇ ਦਿੱਨੀ ਲਏ ਪੰਜਾਂ ਸੈਂਪਲਾ ਦੀ ਰਿਪੋਰਟ ਨੇਗੈਟਿਵ ਆਉਣ ਤੇ ਰਾਜਪੁਰਾ ਵਿਖੇ ਕਰੋਨਾ ਦੀ ਕੜੀ ਟੁੱਟਦੀ ਜਾਪਦੀ ਹੈ। ਉਹਨਾਂ ਦੱਸਿਆਂ ਕਿ ਇਸ ਤੋਂ ਇਲਾਵਾ ਬੀਤੇ ਦਿਨੀ ਪਟਿਆਲਾ ਸ਼ਹਿਰ, ਨਾਭਾ ਅਤੇ ਸਮਾਣਾ ਚ ਬਣਾਏ ਫਲੂ ਕਾਰਨਰ ਤੋਂ ਵੀ ਕੋਵਿਡ ਜਾਂਚ ਲਈ ਲਏ ਗਏ 54 ਸੈਂਪਲਾ ਦੀ ਰਿਪੋਰਟ ਵੀ ਨੇਗੈਟਿਵ ਆਈ ਹੈ ਉਹਨਾਂ ਕਿਹਾ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਏਰੀਏ ਵਿਚ ਬਣਾਏ ਫਲੁ ਕਾਰਨਰ ਤੋਂ ਕੋਵਿਡ ਜਾਂਚ ਸਬੰਧੀ 45 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਦੱਸਿਆਂ ਕਿ ਆਈ. ਸੀ.ਐਮ.ਆਰ.ਤੋਂ ਕੋਵਿਡ ਜਾਂਚ ਲਈ ਰੈਪਿਡ ਐਂਟੀਬੋਡੀਜ ਟੈਸਟਿੰਗ ਸਬੰਧੀ ਨਵੀਆਂ ਗਾਈਡ ਲਾਈਨਜ ਨਾ ਆਉਣ ਕਾਰਣ ਫਿਲਹਾਲ ਰੈਪਿਡ ਟੈਸਟਿੰਗ ਤੇਂ ਰੋਕ ਜਾਰੀ ਹੈ।
NEWS BULLETIN || ਕਰੋਨਾ ਤੇ ਕਰਫਿਊ ਦੇ ਸੰਕਟ ‘ਚ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ! D5 Channel Punjabi
ਡਾ. ਮਲਹੋਤਰਾ ਨੇਂ ਕਿਹਾ ਕਿ ਮਹਾਮਾਰੀ ਦੋਰਾਨ ਸੰਭਾਵਤ ਮਰੀਜਾਂ ਤੇਂ ਨਜਰ ਰੱਖਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਫੂਡ ਐਂਡ ਡੱਰਗਜ ਐਡਮਿਨਸਟਰੇਸ਼ਨ ਪੰਜਾਬ ਸਮੂਹ ਜੋਨਲ ਲਾਇਸੈਂਸਿੰਗ ਅਧਿਕਾਰੀ ਨੂੰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਾਰੇ ਕੈਮਿਸਟਾ ਵੱਲੋਂ ਸਟੋਰ ਤੇਂ ਜਾਂ ਕਿਸੇ ਵਿਅਕਤੀ ਦੇ ਘਰ ਫਲੂ, ਖੰਘ, ਜੁਕਾਮ ਦੇ ਇਲਾਜ ਲਈ ਦਵਾਈਆਂ ਦੀ ਸਪਲਾਈ ਕਰਨ ਸਬੰਧੀ ਸਿਵਲ ਸਰਜਨ ਨੂੰ ਰਿਪੋਰਟ ਕਰਨਾ ਲਾਜਮੀ ਹੋਵੇਗਾ।ਉਹਨਾਂ ਦੱਸਿਆ ਕਿ ਫਲੂ,ਖਾਂਸੀ ਅਤੇ ਜੁਕਾਮ ਦੇ ਇਲਾਜ ਲਈ ਕਿਸੇ ਵਿਅਕਤੀ ਨੂੰ ਦਵਾਈਆਂ ਦੀ ਵਿਕਰੀ ਜਾਂ ਸਪਲਾਈ ਸੰਬੰਧੀ ਜਾਣਕਾਰੀ ਲੋਕਾਂ ਦੇ ਹਿੱਤ ਲਈ ਬਹੁਤ ਜਰੂਰੀ ਹੈ।
BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ
ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਸਿਵਲ ਲਾਈਨਜ ਏਰੀਏ ਦਾ ਸਰਕਾਰੀ ਕੂਆਟਰ ਵਿਚ ਰਹਿਣ ਵਾਲ 42 ਸਾਲਾਂ ਕੋਵਿਡ ਪੌਜ਼ੀਟਿਵ ਮੁਲਾਜਮ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੈ,ਦਾ ਕੋਵਿਡ ਸਬੰਧੀ ਦੁਸਰਾ ਟੈਸਟ ਵੀ ਨੇਗੈਟਿਵ ਆਇਆ ਹੈ ਅਤੇ ਉਸ ਨੂੰ ਅੱਜ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਜਾਵੇਗਾ ਅਤੇ ਅਗਲੇ 14 ਦਿਨ ਉਸ ਨੂੰ ਘਰ ਵਿਚ ਹੀ ਕੁਆਰਨਟੀਨ ਰਹਿਣ ਲਈ ਕਿਹਾ ਜਾਵੇਗਾ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 544 ਸੈਂਪਲਾਂ ਵਿੱਚੋਂ 61 ਕੋਵਿਡ ਪੌਜਟਿਵ,438 ਨੈਗਟਿਵ ਅਤੇ 45 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ 1 ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.