Breaking NewsD5 specialIndiaNewsTop News

Corona Policy ‘ਚ ਬਦਲਾਅ, ਹਸਪਤਾਲ ‘ਚ ਭਰਤੀ ਕਰਵਾਉਣ ਲਈ ਨਹੀਂ ਹੋਵੇਗੀ Corona Positive ਰਿਪੋਰਟ ਦੀ ਜ਼ਰੂਰਤ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੀ ਭਿਆਨਕ ਦੂਜੀ ਲਹਿਰ ਦੇ ‘ਚ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕੋਵਿਡ – 19 ਦੇ ਇਲਾਜ਼ ਨੂੰ ਲੈ ਕੇ ਕਈ ਅਹਿਮ ਬਦਲਾਅ ਕੀਤੇ ਹਨ। ਹੁਣ ਮਰੀਜਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣ ਲਈ ਕੋਵਿਡ – 19 ਦੀ ਪੌਜ਼ੀਟਿਵ ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲਾਂ ਹਸਪਤਾਲਾਂ ‘ਚ ਭਰਤੀ ਕਰਵਾਉਣ ਲਈ ਕੋਵਿਡ ਦੀ ਪੌਜ਼ੀਟਿਵ ਰਿਪੋਰਟ ਜਾਂ ਫਿਰ ਸੀਟੀ – ਸਕੈਨ ਦੀ ਜ਼ਰੂਰਤ ਹੁੰਦੀ ਸੀ। ਕੋਰੋਨਾ ਮਰੀਜਾਂ ਨੂੰ ਕੋਵਿਡ ਸਹੂਲਤਾਂ ‘ਚ ਭਰਤੀ ਕਰਵਾਉਣ ਲਈ ਰਾਸ਼ਟਰੀ ਨੀਤੀ ‘ਚ ਸੋਧ ਕੀਤਾ ਗਿਆ ਹੈ।

ਕੈਪਟਨ ਦੇ ਖਾਸ ਬੰਦੇ ਨੇ ਹੱਥ ਜੋੜ ਮੰਗੀ ਮੁਆਫੀ !ਉੱਠਦੇ ਸਾਰ ਹੀ ਦੇਖੀ ਅਜਿਹੀ ਫੋਟੋ, ਅੱਡੀਆਂ ਰਹਿ ਗਈਆਂ ਅੱਖਾਂ !

ਸਿਹਤ ਮੰਤਰਾਲੇ ਨੇ ਕਿਹਾ ਕੋਰੋਨਾ ਦਾ ਸ਼ੱਕੀ ਮਾਮਲਾ ਜੇਕਰ ਹੁੰਦਾ ਹੈ ਤਾਂ ਉਸਨੂੰ ਸੀਸੀਸੀ,ਡੀਸੀਐਚਸੀ ਜਾਂ ਡੀਐਚਸੀ ਵਾਰਡ ਵਿੱਚ ਭਰਤੀ ਕੀਤਾ ਜਾਵੇ। ਕਿਸੇ ਵੀ ਮਰੀਜ਼ ਨੂੰ ਸਰਵਿਸ ਦੇਣ ਲਈ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਵਿੱਚ ਆਕਸੀਜਨ ਜਾਂ ਜ਼ਰੂਰੀ ਦਵਾਈਆਂ ਵੀ ਸ਼ਾਮਿਲ ਹਨ, ਭਲੇ ਹੀ ਮਰੀਜ਼ ਕਿਸੇ ਦੂਜੇ ਸ਼ਹਿਰ ਦਾ ਹੀ ਕਿਉਂ ਨਹੀਂ ਹੋਵੇ। ਮੰਤਰਾਲੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਕਿਸੇ ਵੀ ਮਰੀਜ਼ ਨੂੰ ਇਸ ਆਧਾਰ ‘ਤੇ ਪਰਵੇਸ਼ ਦੇਣ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਹੈ ਉਸਦੇ ਕੋਲ ਉਸ ਸ਼ਹਿਰ ਦਾ ਵੈਲਿਡ ਆਈਡੀ ਕਾਰਡ ਨਹੀਂ ਹੈ, ਜਿੱਥੇ ਹਸਪਤਾਲ ਸਥਿਤ ਹੈ। ਹਸਪਤਾਲ ‘ਚ ਐਂਟਰੀ ਜ਼ਰੂਰਤ ਦੇ ਹਿਸਾਬ ਨਾਲ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button