ਮਹਾਰਾਸ਼ਟਰ ‘ਚ ਡਿੱਗੀ ਬਹੁਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮਹਾੜ ਇਲਾਕੇ ‘ਚ ਸੋਮਵਾਰ ਦੇਰ ਸ਼ਾਮ ਇੱਕ ਬਹੁਮੰਜਿਲਾ ਇਮਾਰਤ ਡਿੱਗ ਗਈ। ਕੁਝ ਲੋਕਾਂ ਦੇ ਦਬੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ NDRF ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਵਲੋਂ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ। ਪੁਲਿਸ ਨੇ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਨ. ਡੀ. ਆਰ. ਐੱਫ. ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 6.30 ਵਜੇ ਕਰੀਬ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਤਹਿਸੀਲ ਕਾਜਲਪੁਰਾ ਇਲਾਕੇ ‘ਚ 5 ਮੰਜ਼ਿਲਾ ਇਮਾਰਤ ਡਿੱਗ ਗਈ।
🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ
ਐੱਨ. ਡੀ. ਆਰ. ਐੱਫ. ਦੀਆਂ ਤਿੰਨ ਟੀਮਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖਦਸ਼ਾ ਹੈ। ਖੋਜ ਅਤੇ ਬਚਾਅ ਕੰਮ ਜਾਰੀ ਹੈ। ਰਾਏਗੜ੍ਹ ਜ਼ਿਲ੍ਹਾ ਕਲੈਕਟਰ ਨਿਧੀ ਚੌਧਰੀ ਮੁਤਾਬਕ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 18 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਹੁਣ ਤੱਕ 60 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਬਾਦਲਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ!ਢੀਂਡਸਾ ਨੇ ਪੱਟ ਲਏ ਵੱਡੇ ਲੀਡਰ
ਅਧਿਕਾਰੀ ਮੁਤਾਬਕ ਟੀਮਾਂ ਸਾਰੀਆਂ ਜ਼ਰੂਰੀ ਉਪਕਰਣਾਂ ਨਾਲ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ 10 ਸਾਲ ਪੁਰਾਣ ਸੀ। ਇਸ ‘ਚ ਵੱਡੀ ਗਿਣਤੀ ਵਿਚ ਫਲੈਟ ਸਨ। ਹੁਣ ਸਥਾਨਕ ਅਥਾਰਿਟੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰ ਫਲੈਟ ਵਿਚ ਕਿੰਨੇ ਲੋਕ ਮੌਜੂਦ ਸਨ। ਇਮਾਰਤ ਦੇ ਨਿਰਮਾਣ ਲਈ ਲੱਗੇ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਦੇਖਿਆ ਜਾਵੇਗਾ ਕਿ ਇਮਾਰਤ ਡਿੱਗਣ ਦਾ ਕਾਰਨ ਕੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.