Breaking NewsD5 specialNewsPress ReleasePunjabTop News

ਪੰਜਾਬ ਦੇ ਵਿੱਤ ਵਿਭਾਗ ਦੇ ਮੁਲਾਜ਼ਮਾਂ ਨੇ ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਲਾਏ

ਚੰਡੀਗੜ੍ਹ : ਪੰਜਾਬ ਦੇ ਵਿੱਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਲਾਏ ਗਏ ਹਨ। ਇਕ ਬੁਲਾਰੇ ਨੇ ਦੱਸਿਆ ਕਿ ਵਣ ਮਹਾਂਉਤਸਵ 2021 ਦੌਰਾਨ ਅਤੇ ਕੁਦਰਤ ਸੰਭਾਲ ਦਿਵਸ ਦੇ ਮੌਕੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਸੈਕਟਰ-33 ਵਿਚ ਪੰਜਾਬ ਦੇ ਵਿੱਤ ਤੇ ਯੋਜਨਾ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਦੇ ਇਲਾਕੇ ‘ਚ ਬਹੁਤ ਸਾਰੇ ਬੂਟੇ ਲਾਏ ਗਏ ਹਨ।

ਕਿਸਾਨਾਂ ਨਾਲ ਇੱਕ ਹੋਰ ਧੋਖਾ ! ਚੁੱਪ-ਚਾਪ ਲਿਆਂਦਾ ਨਵਾਂ ਬਿਲ ! ਆਮ ਲੋਕਾਂ ‘ਤੇ ਵੀ ਪਵੇਗਾ ਅਸਰ ! D5 Channel Punjabi

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਾਤਾਵਰਣ ਵਿਚ ਆਏ ਵਿਗਾੜ ਨੂੰ ਸੰਤੁਲਿਤ ਕਰਨ ਲਈ ਵੱਡੀ ਗਿਣਤੀ ਵਿਚ ਬੂਟੇ ਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਵਿੱਤ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਬੂਟੇ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਲਿਆ। ਇਸ ਮੁਹਿੰਮ ‘ਚ ਡਿਪਟੀ ਡਾਇਰੈਕਟਰ ਪੜਤਾਲ ਸਤਿੰਦਰ ਸਿੰਘ ਚੌਹਾਨ, ਸੈਕਸ਼ਨ ਅਫਸਰ ਜਸਬੀਰ ਠਾਕੁਰ ਤੇ ਕਰਮਜੀਤ ਸਿੰਘ ਅਤੇ ਆਡਿਟਰ ਗੋਪਾਲ ਗੋਇਲ ਦਾ ਵਿਸ਼ੇਸ਼ ਯੋਗਦਾਨ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button