ਬੱਸਾਂ ਨੂੰ ਅੱਗ ਲੱਗਣਾ ਹਾਦਸਾ ਨਹੀਂ, ਵਾਰਦਾਤ ਸੀ
ਮਾਮਲਾ ਭਗਤਾ ਭਾਈ ਦੇ ਬੱਸ ਅੱਡੇ ‘ਚ 28 ਅਪ੍ਰੈਲ ਦੀ ਰਾਤ ਨੂੰ ਸੁੱਤੇ ਪਏ ਕੰਡਕਟਰ ਸਮੇਤ ਤਿੰਨ ਬੱਸਾਂ ਸੜ੍ਹਣ ਦਾ
1300 ਦੀ ਚੋਰੀ ਛਿਪਾਉਣ ਲਈ ਡਰਾਈਵਰ ਨੇ ਹੀ ਲਗਾਈ ਸੀ ਅੱਗ
ਪੁਲਿਸ ਵਲੋਂ ਕਥਿਤ ਦੋਸ਼ੀ ਡਰਾਈਵਰ ਅਵਤਾਰ ਸਿੰਘ ਤਾਰੀ ਗ੍ਰਿਫ਼ਤਾਰ
ਬਠਿੰਡਾ (ਸੁਖਜਿੰਦਰ ਮਾਨ) : ਲੰਬੀ 28 ਅਪ੍ਰੈਲ ਦੀ ਰਾਤ ਨੂੰ ਬਠਿੰਡਾ ਜ਼ਿਲ੍ਹਾ ਦੇ ਕਸਬਾ ਭਗਤਾ ਭਾਈ ਦੇ ਬੱਸ ਅੱਡੇ ‘ਚ ਰਾਤ ਨੂੰ ਖੜੀਆਂ ਪ੍ਰਾਈਵੇਟ ਬੱਸਾਂ ਨੂੰ ਅੱਗ ਲਗਾਉਣ ਵਾਲਾ ਕੋਈ ਹੋਰ ਨਹੀਂ, ਬਲਕਿ ਬੱਸ ਦਾ ਡਰਾਈਵਰ ਹੀ ਸੀ, ਜਿਸਨੇ 1300 ਰੁਪਏ ਦੀ ਚੋਰੀ ਛਿਪਾਉਣ ਲਈ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਇਸ ਅੱਗ ਕਾਂਡ ਦਾ ਦੁਖਦਾਈ ਪਹਿਲੂ ਇਹ ਵੀ ਸੀ ਕਿ ਇਸ ਦੌਰਾਨ ਬੱਸ ‘ਚ ਸੁੱਤਾ ਪਿਆ ਕੰਡਕਟਰ ਸੁਖਵਿੰਦਰ ਸ਼ਰਮਾ ਦੀ ਅੱਗ ਦੀ ਲਪੇਟ ‘ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜਦੋਂਕਿ ਇਸ ਘਟਨਾ ਦਾ ਚਸਮਦੀਦ ਗਵਾਹ ਕਥਿਤ ਦੋਸ਼ੀ ਤਾਰੀ ਨੇ ਦਾਅਵਾ ਕੀਤਾ ਸੀ ਕਿ ਉਹ ਵੀ ਦੂਜੀ ਬੱਸ ਵਿਚੋਂ ਸੀਸਾ ਭੰਨ ਕੇ ਮਸਾਂ ਹੀ ਜਾਨ ਬਚਾ ਕੇ ਨਿਕਲਿਆ ਸੀ।
Patiala Clash News : Parwana ਦੀ ਕੋਰਟ ‘ਚ ਪੇਸ਼ੀ, ਰਿਮਾਂਡ ਦੌਰਾਨ ਦੱਸਿਆ ਸੱਚ? | D5 Channel Punjabi
ਇਸ ਘਟਨਾ ‘ਚ ਮਾਲਵਾ ਬੱਸ ਕੰਪਨੀਆਂ ਦੀ ਦੋ ਨਵੀਆਂ ਨਕੋਰ ਬੱਸਾਂ ਅਤੇ ਇੱਕ ਜਲਾਲ ਬੱਸ ਕੰਪਨੀ ਦੀ ਬੱਸ ਸੜ ਕੇ ਸਵਾਹ ਹੋ ਗਈ ਸੀ। ਕੁਝ ਦਿਨ ਤੱਕ ਬੱਸ ਮਾਲਕ ਇਸ ਘਟਨਾ ਨੂੰ ਹਾਦਸਾ ਮੰਨ ਕੇ ਚੱਲ ਰਹੇ ਸਨ ਪ੍ਰੰਤੂ ਮੌਕੇ ’ਤੇ ਮੌਜੂਦ ਡਰਾਈਵਰ ਅਵਤਾਰ ਸਿੰਘ ਤਾਰੀ ਵਾਸੀ ਮਾਨਸਾ ਵਲੋਂ ਬੱਸ ਮਾਲਕਾਂ ਤੇ ਪੁਲਿਸ ਨੂੰ ਦਿੱਤੇ ਅਲੱਗ ਅਲੱਗ ਬਿਆਨਾਂ ਕਾਰਨ ਸ਼ੱਕ ਦੇ ਦਾਈਰੇ ਵਿਚ ਆ ਗਿਆ ਸੀ। ਜਿਸਤੋਂ ਬਾਅਦ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਇਸ ਮਾਮਲੇ ਵਿਚ 29 ਅਪ੍ਰੈਲ ਨੂੰ ਮ੍ਰਿਤਕ ਕੰਡਕਟਰ ਸੁਖਵਿੰਦਰ ਸ਼ਰਮਾ ਦੀ ਮਾਤਾ ਬਿਮਲਾ ਦੇਵੀ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁੱਧ ਧਾਰਾ 304, 436 ਤੇ 427 ਆਈ.ਪੀ.ਸੀ ਆਦਿ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ।
Bhagwant Mann ਕੋਲ ਬਣੀ ਨਾਂ ਜਦੋ ਗੱਲ, ਤਾਂ ਸਿੱਧਾ Kejriwal ਦੇ ਘਰ ਪਹੁੰਚ ਗਿਆ NRI! | D5 Channel Punjabi
ਥਾਣਾ ਦਿਆਲਪੁਰਾ ਦੇ ਵਧੀਕ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਇਸ ਕੇਸ ਨੂੰ ਹੱਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਡਰਾਈਵਰ ਤਾਰੀ ਨੇ ਬੱਸ ਦੀ ਤੇਲ ਟੈਂਕੀ ਵਿਚੋਂ ਪਹਿਲਾਂ ਤੇਲ ਕੱਢਿਆ ਤੇ ਬਾਅਦ ਵਿਚ ਕੰਡਕਟਰ ਦੇ ਥੈਲੇ ਵਿਚੋਂ 1300 ਰੁਪਏ ਚੋਰੀ ਕਰ ਲਏ ਸਨ। ਇਸ ਚੋਰੀ ਨੂੰ ਛਿਪਾਉਣ ਲਈ ਉਸਨੇ ਥੈਲੇ ਨੂੰ ਅੱਗ ਲਗਾ ਕੇ ਬੱਸ ਵਿਚ ਸੁੱਟ ਦਿੱਤਾ ਤਾਂ ਕਿ ਲੱਗੇ ਕਿ ਅੱਗ ਲੱਗਣ ਕਾਰਨ ਪੈਸੇ ਮੱਚ ਗਏ ਹਨ ਪ੍ਰੰਤੂ ਥੈਲੇ ਦੀ ਅੱਗ ਬੱਸ ਦੇ ਫ਼ਰਸ ਨੂੰ ਪੈ ਗਈ ਤੇ ਬਾਅਦ ਵਿਚ ਦੂਜੀਆਂ ਬੱਸਾਂ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ। ਉਧਰ ਬੱਸ ਮਾਲਕ ਅਵਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਇਹ ਵੀ ਪਤਾ ਕੀਤਾ ਜਾਵੇ ਕਿ ਬੱਸ ਵਿਚੋਂ ਚੋਰੀ ਹੋਇਆ ਤੇਲ ਅੱਗੇ ਕਿਸਨੂੰ ਵੇਚਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.