Breaking NewsD5 specialNewsPunjabTop News

Sidhu ਦੇ ਅਸਤੀਫੇ ‘ਤੇ ਛਿੜਿਆ ਘਮਾਸਾਨ, Raghav Chadha, Manish Tewari ਅਤੇ Aman Arora ਨੇ ਕੱਸਿਆ ਤੰਜ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਤੋਂ ਨਾਖੁਸ਼ ਸੂਬਾ ਕਾਂਗਰਸ ਮੁਖੀ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ‘ਚ ਬਣੇ ਰਹਿਣਗੇ। ਉਥੇ ਹੀ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੰਜਾਬ ‘ਚ ਸਿਆਸੀ ਘਮਾਸਾਨ ਛਿੜ ਗਿਆ ਹੈ ਅਤੇ ਪਾਰਟੀ ਦੇ ਨੇਤਾ ਅਤੇ ਵਿਰੋਧੀ ਦਲ ਸਖ਼ਤ ਪ੍ਰਤੀਕਿਰਿਆ ਵਿਅਕਤ ਕਰ ਰਹੇ ਹਨ।

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੋਰ ਵੱਡਾ ਧਮਾਕਾ, ਹਿੱਲੀ ਕਾਂਗਰਸ || D5 Channel Punjabi

ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਤਿਵਾਰੀ ਨੇ ਤੰਜ਼ ਕਸਿਦਆਂ ਕਿਹਾ ਕਿ ਚੜਦੇ ਮਿਰਜੇ ਖਾਨ ਨੂੰ ਵੱਡੀ ਭਾਬੀ ਦਿੰਦੀ ਮੱਤ। ਭੱਠ ਰਨਾਂ ਦਿੱਤੀ ਦੋਸਤੀ, ਖੁਰੀ ਜਿੰਨਾਂ ਦਿੱਤੀ ਮੱਠ। ਹੱਸ – ਹੱਸ ਲਾਉਣ ਯਾਰੀਆਂ ਤੇ ਰੋ – ਰੋ ਦੇਣ ਛੱਡ। ਉਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਕੋ – ਇਨਚਾਰਜ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਸੁਆਰਥੀ ਨੇਤਾਵਾਂ ਤੋਂ ਸਥਿਰ, ਅਗਾਂਹਵਧੂ ਅਤੇ ਸਮਾਵੇਸ਼ੀ ਪ੍ਰਸ਼ਾਸਨ ਦੇਣ ਦੀ ਉਮੀਦ ਕਿਵੇਂ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button