ਬੱਸਾਂ ਕਾਰਾ ਛੱਡ ਹੁਣ ਕਿਸਾਨਾਂ ਨੇ ਰੋਕਤੀਆਂ ਰੇਲਾਂ || ਹੁਣ ਹੋਵੇਗਾ ਬਿੱਲ ਰੱਦ?
ਨਵੀਂ ਦਿੱਲੀ : ਹਾਲ ਹੀ ਪਾਸ ਹੋਏ ਤਿੰਨ ਕਿਸਾਨ ਬਿਲ ਦੇ ਵਿਰੋਧ ‘ਚ ਪੰਜਾਬ – ਹਰਿਆਣਾ ਦੇ ਕਿਸਾਨਾਂ ਨੇ ਲੰਮੀ ਲੜਾਈ ਦਾ ਮੰਨ ਬਣਾ ਲਿਆ ਹੈ। ਕਿਸਾਨ ਬਿਲ ਦੇ ਵਿਰੋਧ ‘ਚ ਅੱਜ ਤੋਂ ਤਿੰਨ ਦਿਨਾਂ ਲਈ ਪੰਜਾਬ ਬੰਦ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਕਾਰਨ ਟ੍ਰੇਨ ਆਵਾਜਾਈ ‘ਤੇ ਕਾਫ਼ੀ ਬੁਰਾ ਅਸਰ ਦਿਖਾਈ ਦੇਵੇਗਾ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਖੇਤੀਬਾੜੀ ਵਿਧਾਇਕਾਂ ਨੂੰ ਕਿਸੇ ਵੀ ਸੂਰਤ ‘ਚ ਸਵੀਕਾਰ ਨਹੀਂ ਕਰਨਗੇ।
ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?
ਪੰਜਾਬ ਬੰਦ ਦੇ ਕਾਰਨ ਕਈ ਟਰੇਨਾਂ ਦੇ ਰਸਤੇ ਬਦਲੇ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਜੇਕਰ ਤੁਸੀ ਟ੍ਰੇਨ ਰਾਹੀਂ 24 – 26 ਸਤੰਬਰ ਦੇ ‘ਚ ਸਫਰ ਕਰਦੇ ਹੋ ਤਾਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲਓ ਕਿ ਤੁਹਾਡੀ ਟ੍ਰੇਨ ਦੀ ਟਾਈਮਿੰਗ ‘ਚ ਕੋਈ ਬਦਲਾਅ ਤਾਂ ਨਹੀਂ ਹੋਇਆ ਹੈ। ਨਾਲ ਇਹ ਵੀ ਚੈੱਕ ਕਰੋ ਕਿ ਕਿਤੇ ਇਹ ਕੈਂਸਲ ਤਾਂ ਨਹੀਂ ਹੋ ਗਈ ਹੈ।
ਕੱਲ੍ਹ ਬਾਦਲਾਂ ਦੇ ਪਿੰਡ ਤੋਂ ਆ ਰਹੀ ਕਿਸਾਨਾਂ ਦੀ ਬੱਸ ਸੀ ਪਲਟੀ,ਅੱਜ ਉਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ !
ਇੱਧਰ ਸਰਕਾਰ ਅਤੇ ਪ੍ਰਸ਼ਾਸਨ ਨੇ ਵੀ ਬੰਦ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ। ਪੁਲਿਸ – ਪ੍ਰਸ਼ਾਸਨ ਨੂੰ ਸਾਫ਼ – ਸਾਫ਼ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦੇ ਪ੍ਰਤੀ ਨਰਮ ਰਵੱਈਆ ਆਪਣਾਉਣ। ਕਿਸਾਨ ਨੇਤਾ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕਰ ਰਹੇ ਹਨ। ਪ੍ਰਸ਼ਾਸਨ ਦੇ ਵੱਲੋਂ ਮੈਡੀਕਲ ਸਹੂਲਤ ਵੀ ਅਲਰਟ ‘ਤੇ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਨੂੰ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਦੇ ਚੱਲਦਿਆਂ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
https://www.youtube.com/watch?v=BdEGyWGPqQM&t=967s
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.