Breaking NewsD5 specialNewsPunjabTop News

ਪੰਜਾਬ ਸਰਕਾਰ ਨੂੰ ਇਲਾਜ਼ ਦੀ ਗੁਹਾਰ ਲਗਾਉਣ ਵਾਲੇ DSP Harjinder Singh ਦੀ ਲੁਧਿਆਣਾ ‘ਚ ਹੋਈ ਮੌਤ

ਲੁਧਿਆਣਾ  : ਪੰਜਾਬ ਸਰਕਾਰ ਨੂੰ ਇਲਾਜ਼ ਦੀ ਗੁਹਾਰ ਲਗਾਉਣ ਵਾਲੇ ਡੀਐਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕੋਰੋਨਾ ਸੰਕਰਮਣ ਦੇ ਚੱਲਦਿਆਂ ਉਨ੍ਹਾਂ ਦੇ ਦੋਵੇਂ ਫੇਫੜੇ ਖ਼ਰਾਬ ਹੋ ਚੁੱਕੇ ਸਨ। ਦੱਸ ਦਈਏ ਕਿ ਹਰਜਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਇਲਾਜ਼ ਲਈ ਜ਼ਲਦ ਤੋਂ ਜ਼ਲਦ ਫੰਡ ਉਪਲਬਧ ਕੀਤੇ ਜਾਵੇ ਤਾਂ ਕਿ ਉਨ੍ਹਾਂ ਦੇ ਫੇਫੜਿਆਂ ਦਾ ਇਲਾਜ਼ ਹੋ ਸਕੇ।

ਪੁਲਿਸ ਨੇ ਭਜਾ-ਭਜਾ ਕੁੱਟੇ ਜਥੇਬੰਦੀਆਂ ਦੇ ਆਗੂ ਕੁੱਟ-ਕੁੱਟ ਤੋੜਤੀਆਂ ਲਾਠੀਆਂ, ਭੰਨਤੇ ਗਿੱਟੇ !ਮਾਹੌਲ ਹੋਇਆ ਪੂਰਾ ਗਰਮ!

ਇਸ ਤੋਂ ਬਾਅਦ ਡੀਐਸਪੀ ਦੀ ਮਾਤਾ ਅਤੇ 10 ਸਾਲਾ ਪੁੱਤਰ ਨੇ ਮੁੱਖ ਮੰਤਰੀ ਦੇ ਘਰ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਨ੍ਹਾਂ ਦੇ ਓਐਸਡੀ ਨੇ ਪਰਿਵਾਰ ਦੀ ਪੂਰੀ ਗੱਲ ਸੁਣੀ। ਇਸ ਤੋਂ ਬਾਅਦ ਮੁੱਖਮੰਤਰੀ ਨੇ ਟਵੀਟ ਕਰ ਡੀਐਸਪੀ ਦੇ ਇਲਾਜ਼ ਦਾ ਖਰਚਾ ਸਰਕਾਰ ਵੱਲੋਂ ਚੁੱਕੇ ਜਾਣ ਦੀ ਘੋਸ਼ਣਾ ਕੀਤੀ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਫੇਫੜੇ ਟਰਾਂਸਪਲਾਂਟ ਹੋਣੇ ਸਨ, ਜਿਸ ‘ਤੇ ਲੱਗਭੱਗ 80 ਲੱਖ ਰੁਪਏ ਖਰਚਾ ਆਉਣਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button