Breaking NewsD5 specialIndiaNewsPolitics

ਕਮਲਨਾਥ ਨੇ ਕੀਤੀ ਸਿੰਧੀਆ ਸਮਰਥਕ 6 ਮੰਤਰੀਆਂ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ 19 ਸਿੰਧੀਆ ਸਮਰਥਕ ਵਿਧਾਇਕਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲਨਾਥ ਨੇ ਵੱਡਾ ਫੈਸਲਾ ਲੈਂਦੇ ਹੋਏ ਛੇ ਮੰਤਰੀਆਂ ਨੂੰ ਬਰਖਾਸਤ ਕਰਨ ਲਈ ਰਾਜਪਾਲ ਲਾਲਜੀ ਟੰਡਨ ਨੂੰ ਪੱਤਰ ਭੇਜਿਆ ਹੈ।

Dhadrianwale ਦੇ ਹੱਕ ‘ਚ ਜਥੇਦਾਰ! ਟਕਸਾਲੀਆਂ ਨੂੰ ਦਿੱਤੀ ਨਸੀਹਤ! || ਵੱਡੀ ਖ਼ਬਰ ||

ਮੁੱਖਮੰਤਰੀ ਕਮਲਨਾਥ ਦੀ ਕੁਝ ਮੰਤਰੀਆਂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਦਿਗਵਿਜੇ ਸਿੰਘ ਦੇ ਨਾਲ ਬੈਠਕ ਹੋਈ। ਇਸ ਤੋਂ ਬਾਅਦ ਸਿੰਧੀਆ ਸਮੱਰਥਕ ਮੰਤਰੀਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਗਿਆ। ਇਸ ਸੰਦਰਭ ਵਿੱਚ ਰਾਜਪਾਲ ਲਾਲਜੀ ਟੰਡਨ ਨੂੰ ਮੁੱਖਮੰਤਰੀ ਵੱਲੋਂ ਪੱਤਰ ਲਿਖਿਆ ਗਿਆ ਹੈ।

Ikko Mikke Movie Premiere in UK | Public Review | Satinder Sartaaj | Saga Hits

ਮੁੱਖਮੰਤਰੀ ਕਮਲਨਾਥ ਨੇ ਗੋਵਿੰਦ ਸਿੰਘ ਰਾਜਪੂਤ (ਮੰਤਰੀ), ਪ੍ਰਘੁਮਨ ਸਿੰਘ ਤੋਮ(ਮੰਤਰੀ), ਇਮਰਤੀ ਦੇਵੀ , ਤੁਲਸੀ ਸਿਲਾਵਟ, ਪ੍ਰਭੂਰਾਮ ਚੌਧਰੀ ਅਤੇ ਮਹਿੰਦਰ ਸਿੰਘ ਸਿਸੋਦੀਆ (ਮੰਤਰੀ) ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਦੱਸ ਦਈਏ ਕਿ ਜਿਨ੍ਹਾਂ 19 ਵਿਧਾਇਕਾਂ ਨੇ ਮੈਂਬਰੀ ਤੋਂ ਅਸਤੀਫਾ ਭੇਜਿਆ ਹੈ, ਉਨ੍ਹਾਂ ‘ਚ ਇਹ ਮੰਤਰੀ ਵੀ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button