NewsBreaking NewsInternational

ਬੰਬ ਬਣਾਉਣ ਦਾ ਤਰੀਕਾ ਦਿਖਾਉਣਾ ਪਿਆ ਭਾਰੀ, FBI ਨੇ ਕੀਤਾ ਗ੍ਰਿਫ਼ਤਾਰ

ਵਾਸ਼ਿੰਗਟਨ : ਅਮਰੀਕਾ ‘ਚ ਇਕ ਵਿਅਕਤੀ ਨੂੰ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ਨੇ ਬੰਬ ਬਣਾਉਣ ਦੇ ਤਰੀਕੇ ਨੂੰ ਸਿਖਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਜਨਤਕ ਤੌਰ ‘ਤੇ ਇਹ ਦਿਖਾ ਰਿਹਾ ਸੀ ਕਿ ਬੰਬ ਕਿਵੇਂ ਬਣਾਇਆ ਜਾਂਦਾ ਹੈ। ਅੰਗ੍ਰੇਜ਼ੀ ਅਖਬਾਰ ‘ਸੀਐੱਨਐੱਨ’ ਦੀ ਰਿਪੋਰਟ ਮੁਤਾਬਕ ਟਕਸਨ ਕਾਊਂਟੀ ਦੇ ਅਹਿਮਦ ਸੁਹਾਦ ਅਹਿਮਦ ‘ਤੇ ਵਿਸਫੋਟਕਾਂ ਅਤੇ ਹਥਿਆਰਾਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਹ ਨੇਵਾਡਾ ‘ਚ ਐਫ. ਬੀ. ਆਈ. ਦੇ ਹੀ ਕਰਮੀਆਂ ਨੂੰ ਇਹ ਸਿਖਾਉਂਦਾ ਸੀ ਕਿ ਉਹ ਮੈਕਸੀਕੋ ‘ਚ ਬੰਬ ਧਮਾਕਿਆਂ ਲਈ ਕਿਵੇਂ ਬੰਬ ਬਣਾ ਸਕਦਾ ਹੈ।

Read Also ਓਬਾਮਾ, ਹਿਲੇਰੀ ਕਲਿੰਟਨ ਦੇ ਪਤੇ ‘ਤੇ ਭੇਜੇ ‘ਪਾਰਸਲ ਬੰਬ’

ਅਹਿਮਦ ਦੀ ਐਰੀਜ਼ੋਨਾ ‘ਚ ਅਮਰੀਕੀ ਜੁਡੀਸ਼ੀਅਲ ਕੋਰਟ ‘ਚ ਸ਼ੁੱਕਰਵਾਰ ਸਵੇਰੇ ਸ਼ੁਰੂਆਤੀ ਸੁਣਵਾਈ ਹੋਵੇਗੀ। ਅਪਰਾਧਿਕ ਸ਼ਿਕਾਇਤ ਮੁਤਾਬਕ ਦਸੰਬਰ 2016 ‘ਚ ਅਹਿਮਦ ਨੇ ਐਫ. ਬੀ. ਆਈ. ਸੂਤਰ ਨੂੰ ਦੱਸਿਆ ਸੀ ਕਿ ਉਸ ਨੇ ਇਰਾਕ ਜੰਗ ਦੌਰਾਨ ਸੈੱਲਫੋਨ ਦੇ ਇਸਤੇਮਾਲ ਨਾਲ ਬੰਬ ਬਣਾਉਣ ਦੀ ਵਿਧੀ ਬਾਰੇ ਪਤਾ ਕੀਤਾ ਸੀ। ਦਸਤਾਵੇਜ਼ਾਂ ਮੁਤਾਬਕ ਅਪ੍ਰੈਲ 2017 ‘ਚ ਐਫ. ਬੀ. ਆਈ. ਸੂਤਰ ਨੇ ਅਹਿਮਦ ਨੂੰ ਕਿਹਾ ਸੀ ਕਿ ਉਹ ਉਸ ਨੂੰ ਕਾਰ ਬੰਬ ਬਣਾਉਣਾ ਸਿਖਾਉਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button