Breaking NewsD5 specialEntertainmentNews

ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਹੋਏ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ

ਮੁੰਬਈ : ਸੰਜੈ ਦੱਤ ਦੇ ਫੈਂਨਜ਼ ਲਈ ਬੁਰੀ ਖਬਰ ਹੈ। ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਤੀਸਰੀ ਸਟੇਜ ਦਾ ਐਡਵਾਂਸ ਕੈਂਸਰ ਹੈ। ਰਿਪੋਰਟਸ ਅਨੁਸਾਰ ਉਹ ਆਪਣੇ ਇਲਾਜ਼ ਲਈ ਅਮਰੀਕਾ ਜਾ ਸਕਦੇ ਹਨ। ਹਾਲਾਂਕਿ ਇਸ ਮਾਮਲੇ ‘ਚ ਸੰਜੇ ਦੱਤ ਦੇ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਅਤੇ ਉਨ੍ਹਾਂ ਦਾ ਪਰਿਵਾਰ ਕੱਲ੍ਹ ਇਸ ਬਾਰੇ ‘ਚ ਘੋਸ਼ਣਾ ਕਰ ਸਕਦਾ ਹੈ। ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ ‘ਤੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ।

🔴 LIVE 🔴 72 MLA ਹੋਏ ਕੈਪਟਨ ਦੇ ਵਿਰੁੱਧ, ਮੁੱਖ ਮੰਤਰੀ ਦੀ ਕੁਰਸੀ ਨੂੰ ਖ਼ਤਰਾ?

ਕੋਮਲ ਨਾਹਟਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਸੰਜੇ ਦੱਤ ਦੇ ਫੇਫੜਿਆਂ ‘ਚ ਪਾਣੀ ਭਰ ਗਿਆ ਸੀ। ਉਹ ਕੱਢਿਆ ਗਿਆ ਅਤੇ ਫਿਰ ਟੈਸਟ ਕਰਕੇ ਸਟੇਜ ਚਾਰ ਦਾ ਕੈਂਸਰ ਡਿਟੈਕਟ ਕੀਤਾ ਗਿਆ। ਇਸ ਤੋਂ ਪਹਿਲਾਂ ਸੰਜੇ ਦੱਤ ਨੇ ਆਪਣਾ ਬਿਆਨ ਪੋਸਟ ਕਰਦੇ ਹੋਏ ਲਿਖਿਆ, “ਹੈਲੋ ਦੋਸਤੋ, ਮੈਂ ਡਾਕਟਰੀ ਇਲਾਜ ਕਰਕੇ ਆਪਣੇ ਕੰਮ ਤੋਂ ਕੁਝ ਸਮਾਂ ਬਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮੇਰੇ ਦੋਸਤ ਮੇਰੇ ਨਾਲ ਹਨ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰੇਸ਼ਾਨ ਹੋਣ ‘ਤੇ ਕਿਸੇ ਵੀ ਬੇਲੋੜੀ ਚੀਜ਼ ਦਾ ਅੰਦਾਜ਼ਾ ਨਾ ਲਗਾਉਣ। ਮੈਂ ਤੁਹਾਡੇ ਪਿਆਰ ਅਤੇ ਅਰਦਾਸਾਂ ਨਾਲ ਜਲਦੀ ਵਾਪਸ ਆ ਜਾਵਾਂਗਾ।” ਦੱਸਣਯੋਗ ਹੈ ਕਿ ਸੰਜੇ ਦੱਤ ਨੂੰ 10 ਅਗਸਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 8 ਅਗਸਤ ਨੂੰ ਸੰਜੇ ਦੱਤ ਨੂੰ ਸਾਹ ਲੈਣ ‘ਚ ਮੁਸ਼ਕਿਲ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button