NewsBreaking NewsD5 specialIndiaPoliticsPunjab

ਬਾਦਲ ਦੇ ਕਮਰੇ ‘ਚ ਪੈ ਗਈ ਭਾਜੜ, ਬੰਦੂਕ ਲੈਕੇ ਬੰਦਾ ਕਮਰੇ ‘ਚ ਵੜਿਆ

ਬਠਿੰਡਾ : ਪਹਿਲਾਂ ਬਾਦਲਾਂ ਦੀ ਫਰੀਦਕੋਟ ਰੈਲੀ ’ਚ ਇੱਕ ਹਥਿਆਰਬੰਦ ਬੰਦੇ ਵਲੋਂ ਵੱਡੇ ਤੇ ਛੋਟੇ ਬਾਦਲ ਨੂੰ ਮਾਰਨ ਦੀ ਨੀਅਤ ਨਾਲ ਉੱਥੇ ਵੜ ਆਉਣਾ ਫਿਰ ਯੂ.ਪੀ. ਵਿਚੋਂ ਕੁਝ ਅਜਿਹੇ ਬੰਦਿਆਂ ਦਾ ਫੜੇ ਜਾਣਾ ਜਿਹੜੇ ਕਹਿੰਦੇ ਹੋਣ ਕਿ ਉਨ੍ਹਾਂ ਨੇ ਹਥਿਆਰ ਲੁੱਟ ਕੇ ਇੱਕ ਅਜਿਹੇ ਬੰਦੇ ਨੂੰ ਦੇਣੇ ਸਨ ਜਿੰਨੇ ਪੰਜਾਬ ਵਿੱਚ ਇੱਕ ਰੈਲੀ ਦੌਰਾਨ ਵੱਡੇ ਬਾਦਲ ਨੂੰ ਮਾਰਨਾ ਸੀ ਤੇ ਹੁਣ ਬਠਿੰਡਾ ਲਾਗੇ ਇੱਕ ਪੈਟਰੋਲ ਪੰਪ ਤੇ ਰੁਕੇ ਪ੍ਰਕਾਸ਼ ਸਿੰਘ ਬਾਦਲ ਦੇ ਕਮਰੇ ਵਿਚ ਇੱਕ ਹੋਰ ਹਥਿਆਰਬੰਦ ਦਾ ਬਾਹਰ ਆਉਣਾ, ਇਨੀਂ ਦਿਨੀਂ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਹੈ। ਤਾਜ਼ਾ ਘਟਿਤ ਹੋਏ ਮਾਮਲੇ ਵਿੱਚ ਇਹ ਹਥਿਆਰਬੰਦ ਉਸ ਵੇਲੇ ਵੱਡੇ ਬਾਦਲ ਦੇ ਕਮਰੇ ਵਿੱਚ ਜਾ ਵੜਿਆ ਜਦੋਂ ਉਹ ਆਰਾਮ ਫਰਮਾ ਰਹੇ ਸਨ। ਫੜੇ ਗਏ ਬੰਦੇ ਤੋਂ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਰਿਵਾਲਵਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਾਮਲਾ ਸਾਹਮਣੇ ਆਉਂਦੇ ਸਾਰ ਤੁਰੰਤ ਪੰਜਾਬ ਦੇ ਡੀਜੀਪੀ ਦਫ਼ਤਰ ਦੇ ਫੋਨ ਦੀਆਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ ਜਿੱਥੋਂ ਇਹ ਬਿਆਨ ਆਇਆ ਹੈ ਕਿ ਕਿਸੇ ਵੀ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ।

Read Also ਸੁਖਬੀਰ ਬਾਦਲ ਬਰਗਾੜੀ ਧਰਨੇ ‘ਚ ਹੋਣਗੇ ਸ਼ਾਮਿਲ ?

ਹੋਇਆ ਇੰਝ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਡੇ ਬਾਦਲ ਆਪਣੇ ਪਿੰਡ ਲੰਬੀ ਵਾਪਸ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਪੈਂਦੇ ਪਿੰਡ ਘੁੱਦਾ ਵਿਖੇ ਇੱਕ ਅਕਾਲੀ ਆਗੂ ਦੇ ਪੈਟਰੋਲ ਪੰਪ ਤੇ ਆਰਾਮ ਕਰਨ ਲਈ ਕੁਝ ਦੇਰ ਰੁਕ ਗਏ। ਇਸ ਦੌਰਾਨ ਇਲਾਕੇ ਦੇ ਥਾਣੇ ਦਾ ਐਸ.ਐਚ.ਓ ਇੰਸਪੈਕਟਰ ਭੁਪਿੰਦਰ ਸਿੰਘ ਸਾਦੀ ਵਰਦੀ ਵਿੱਚ ਉੱਥੇ ਆਉਣ ਪਹੁੰਚਿਆ ਤੇ ਆਉਣ ਸਾਰ ਉਹ ਸਾਬਕਾ ਮੁੱਖਮੰਤਰੀ ਦੇ ਕਮਰੇ ਵਿੱਚ ਜਾ ਵੜਿਆ। ਪਰ ਜਿਉਂ ਹੀ ਉਸਦੇ ਪਿੱਛੇ ਹੀ ਇੱਕ ਹੋਰ ਅਣਪਛਾਤਾ ਵਿਅਕਤੀ ਵੱਡੇ ਬਾਦਲ ਦੇ ਕਮਰੇ ਵਿੱਚ ਵੜਿਆ ਤਾਂ ਮੌਕੇ ਤੇ ਬਾਦਲ ਦੀ ਸੁਰੱਖਿਆ ਵਿੱਚ ਤੈਨਾਤ ਐਸ.ਪੀ. ਹਰਮੀਤ ਸਿੰਘ ਦਿਓਲ ਤੁਰੰਤ ਹਰਕਤ ਵਿੱਚ ਆ ਗਏ ਜਿਨ੍ਹਾਂ ਨੇ ਅਣਪਛਾਤੇ ਵਿਅਕਤੀ ਨੂੰ ਘੇਰ ਲਿਆ ਤੇ ਉਸਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਜਦੋਂ ਉਸ ਅਣਪਛਾਤੇ ਵਿਅਕਤੀ ਕੋਲੋਂ ਪੁਲਿਸ ਨੇ ਰਿਵਾਲਵਰ ਬਰਾਮਦ ਕਰ ਲਿਆ। ਇਸ ਤੋਂ ਪਹਿਲਾਂ ਕਿ ਪੁਲਿਸ ਅਗਲੀ ਕਾਰਵਾਈ ਕਰਦੀ ਮੌਕੇ ਤੇ ਮੌਜੂਦ ਇੰਸਪੈਕਟਰ ਭੁਪਿੰਦਰ ਸਿੰਘ ਨੇ ਤੁਰੰਤ ਇਹ ਕਹਿ ਦਿੱਤਾ ਕਿ ਇਹ ਰਿਵਾਲਵਰ ਉਸਦਾ ਹੈ ਤੇ ਇਹ ਅਣਪਛਾਤਾ ਵਿਅਕਤੀ ਉਸਦਾ ਆਪਣਾ ਲਾਂਗਰੀ ਹੈ।

ਇੰਨਾ ਕਹਿਣ ਦੀ ਦੇਰ ਸੀ ਕਿ ਸੁਰੱਖਿਆ ਅਧਿਕਾਰੀ ਤੁਰੰਤ ਉਸ ਐਸ.ਐਚ.ਓ ਦੇ ਮਗਰ ਪੈ ਗਏ ਤੇ ਉਸਨੂੰ ਝਾੜਦਿਆਂ ਕਿਹਾ ਕਿ ਉਸਦਾ ਸਰਵਿਸ ਰਿਵਾਲਵਰ ਇਸ ਲਾਂਗਰੀ ਕੋਲ ਕੀ ਕਰ ਰਿਹਾ ਹੈ। ਜੇ ਇਹ ਉਸਦਾ ਲਾਂਗਰੀ ਹੈ ਤਾਂ ਉਹ ਵੱਡੇ ਬਾਦਲ ਦੇ ਕਮਰੇ ਵਿੱਚ ਕਿਵੇਂ ਆ ਵੜਿਆ? ਇਸ ਲਾਂਗਰੀ ਦੀ ਪਛਾਣਾ ਹੈ ਤੇ ਉਹ ਖੁਦ ਸਿਵਲ ਵਰਦੀ ਵਿੱਚ ਇੱਥੇ ਕਿਉਂ ਆਇਆ ਹੈ? ਜਵਾਬ ਤੋਂ ਸੰਤੁਸ਼ਟ ਨਾ ਹੋਣ ਤੇ ਸੁਰੱਖਿਆ ਅਧਿਕਾਰੀਆਂ ਨੇ ਇਸ ਬਾਬਤ ਬਠਿੰਡਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਤੇ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫੜੇ ਗਏ ਪਾਲੀ ਨਾਮਕ ਉਸ ਲਾਂਗਰੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਮੌਕੇ ਤੇ ਮੌਜੂਦ ਖੁਫੀਆ ਏਜੰਸੀਆਂ ਦੇ ਲੋਕਾਂ ਨੇ ਇਸਦੀ ਰਿਪੋਰਟ ਡੀਜੀਪੀ ਪੰਜਾਬ ਤੱਕ ਨੂੰ ਕਰ ਦਿੱਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣਗੇ ਤੇ ਕਸੂਰਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button