ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ‘ਤੇ ਰਾਜ ਭਵਨ ਦੀ ਇਕ ਮਹਿਲਾ ਕਰਮਚਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਉਸ ਨੇ ਇਸ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ, ਮਹਿਲਾ ਨੇ ਦੋਸ਼ ਲਾਇਆ ਹੈ ਕਿ ਉਹ 24 ਮਾਰਚ ਨੂੰ ਰਾਜਪਾਲ ਕੋਲ ਪੱਕੀ ਨੌਕਰੀ ਦੀ ਬੇਨਤੀ ਲੈ ਕੇ ਗਈ ਸੀ। ਫਿਰ ਰਾਜਪਾਲ ਨੇ ਦੁਰਵਿਵਹਾਰ ਕੀਤਾ। ਵੀਰਵਾਰ ਨੂੰ ਫਿਰ ਅਜਿਹਾ ਹੀ ਹੋਇਆ ਅਤੇ ਉਹ ਸ਼ਿਕਾਇਤ ਲੈ ਕੇ ਰਾਜ ਭਵਨ ਦੇ ਬਾਹਰ ਤਾਇਨਾਤ ਪੁਲਿਸ ਅਧਿਕਾਰੀ ਕੋਲ ਗਈ ਹਾਲਾਂਕਿ ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਮਹਿਲਾ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਮੇਰੇ ‘ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਸੱਚ ਦੀ ਜਿੱਤ ਹੋਵੇਗੀ। ਉਸ ਨੇ ਅੱਗੇ ਕਿਹਾ ਕਿ ਮੈਂ ਨਕਲੀ ਬਿਰਤਾਂਤਾਂ ਤੋਂ ਨਹੀਂ ਡਰਦਾ। ਜੇਕਰ ਕੋਈ ਮੈਨੂੰ ਬਦਨਾਮ ਕਰਕੇ ਚੋਣਾਵੀ ਲਾਹਾ ਲੈਣਾ ਚਾਹੁੰਦਾ ਹੈ ਤਾਂ ਵਾਹਿਗੁਰੂ ਮੇਹਰ ਕਰੇ। ਮੈਂ ਭ੍ਰਿਸ਼ਟਾਚਾਰ ਅਤੇ ਹਿੰਸਾ ਵਿਰੁੱਧ ਲੜਾਈ ਨੂੰ ਨਹੀਂ ਰੋਕ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.