Breaking NewsD5 specialIndiaNewsTop News

ਰਾਕੇਸ਼ ਟਿਕੈਤ ਦੇ ਪਿੰਡ ‘ਚ ਬੀਜੇਪੀ ਵਿਧਾਇਕ ਦੀ ਕਾਰ ‘ਤੇ ਹਮਲਾ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫਰਨਗਰ ‘ਚ ਭਾਜਪਾ ਦੇ ਵਿਧਾਇਕ ਉਮੇਸ਼ ਮਲਿਕ ਦੇ ਕਾਫਿਲੇ ‘ਤੇ ਸ਼ਨੀਵਾਰ ਨੂੰ ਕੁਝ ਲੋਕਾਂ ਨੇ ਅਚਾਨਕ ਹਮਲਾ ਬੋਲ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ’ਤੇ ਪੱਥਰਬਾਜ਼ੀ ਕੀਤੀ ਅਤੇ ਕਾਲੀ ਸਿਆਹੀ ਮਲ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਵਿੱਚ ਵਿਧਾਇਕ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਹਮਲਾਵਰ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਸਨ।

ਮੋਦੀ ਦੇ ਬਰਾਬਰ ਰਕੇਸ਼ ਟਿਕੈਤ ਨੇ ਗੱਡਿਆ ਝੰਡਾ! ਕਿਸਾਨਾਂ ’ਚ ਖੁਸ਼ੀ ਦੀ ਲਹਿਰ!

ਸਿਸੌਲੀ ਬੀਕੇਯੂ ਆਗੂ ਰਾਕੇਸ਼ ਟਿਕੈਤ ਦਾ ਪਿੰਡ ਹੈ ਅਤੇ ਯੂਨੀਅਨ ਦਾ ਮੁੱਖ ਦਫ਼ਤਰ ਵੀ ਇੱਥੇ ਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਵਿਧਾਇਕ ਪਿੰਡ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਇਹ ਘਟਨਾ ਵਾਪਰੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਕਿਸੇ ਤਰ੍ਹਾਂ ਵਿਧਾਇਕ ਨੂੰ ਸੁਰੱਖਿਅਤ ਸ਼ਹਿਰ ਤੋਂ ਬਾਹਰ ਕੱਢਿਆ। ਘਟਨਾ ਵਿੱਚ ਪੁਲਿਸ ਮੁਲਾਜ਼ਮਾਂ ਦੀ ਵਰਦੀ ਸਮੇਤ ਭਾਜਪਾਈ ਦੇ ਕੱਪੜੇ ਵੀ ਚਿੱਕੜ ਵਿੱਚ ਭਰ ਗਏ। ਵਿਧਾਇਕ ਅਤੇ ਕੇਂਦਰੀ ਰਾਜ ਮੰਤਰੀ ਡਾ: ਸੰਜੀਵ ਬਾਲਿਅਨ ਭੋਰਕਲਾਂ ਪੁਲਿਸ ਸਟੇਸ਼ਨ ਪਹੁੰਚੇ ਅਤੇ ਸ਼ਿਕਾਇਤ ਦਿੱਤੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button