PunjabTop News

ਪੰਜਾਬ ਦੇ ਰਾਜਪਾਲ ਦੀ ਅਪੀਲ, ਸੜਕ ਤੇ ਭਿਖਾਰੀਆਂ ਨੂੰ ਨਾ ਦਿਓ ਭੀਖ

ਜਦੋਂ ਵੀ ਤੁਸੀਂ ਸਫ਼ਰ ਤੇ ਨਿਕਲਦੇ ਹੋ ਤਾਂ ਤੁਹਾਨੂੰ ਚੌਂਕ ਵਿੱਚ ਜਾਂ ਸੜਕ ਕਿਨਾਰੇ ਭੀਖ ਮੰਗਦੇ ਜਾਂ ਫਿਰ ਕੋਈ ਸਮਾਨ ਵੇਚ ਦੇ ਛੋਟੇ ਛੋਟੇ ਬੱਚੇ ਦਿਖਾਈ ਦੇਣ ਜਾਣਗੇ। ਜੋ ਹਰ ਆਉਣ ਜਾਣ ਵਾਲੇ ਤੋਂ ਭੀਖ ਮੰਗਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਕੁੱਝ ਪੈਸੇ ਦੇ ਵੀ ਦਿੰਦੇ ਹਨ।ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਰਾਜਪਾਲ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਰਾਜਪਾਲ ਅਪੀਲ ਕਰ ਰਹੇ ਹਨ ਕਿ ਸੂਬੇ ਦੇ ਲੋਕ ਸੜਕ ਤੇ ਭੀਖ ਮੰਗਣ ਵਾਲੇ ਅਤੇ ਸਮਾਨ ਵੇਚਣ ਵਾਲਿਆਂ ਬੱਚਿਆਂ ਤੋਂ ਕੁੱਝ ਵੀ ਖਰੀਦਣ ਤੋਂ ਪ੍ਰਹੇਜ਼ ਕਰਨ।

ਰਾਜਪਾਲ ਨੇ ਕਿਹਾ ਕਿ ਤੁਹਾਡੇ ਆਲੇ ਦੁਆਲੇ ਜੋ ਲੋੜ੍ਹਵੰਦ ਹਨ ਉਹਨਾਂ ਦੀ ਮਦਦ ਕਰੋ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦੇ ਨਾਮ ਤੇ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਸਰਦੀ ਦੀ ਰੁੱਤ ਦੇ ਮੱਦੇਨਜ਼ਰ ਦਸਤਾਨੇ, ਕੋਟੀਆਂ, ਬੂਟ ਦਾਨ ਕਰਨ ਤਾਂ ਜੋ ਪ੍ਰਸ਼ਾਸਨ ਲੋੜਵੰਦ ਬੱਚਿਆਂ ਦੀ ਮਦਦ ਕਰ ਸਕੇ। ਅਜਿਹੀ ਮਦਦ 28 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵਿਅਕਤੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਬਿਰਦ ਆਸ਼ਰਮ ਸੈਕਟਰ 15 ਅਤੇ ਨਾਰੀ ਨਿਕੇਤਨ ਸੈਕਟਰ 26 ਵਿਖੇ ਕਰ ਸਕਦੇ ਹਨ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button