Breaking NewsD5 specialNewsPoliticsPunjab

ਕੈਪਟਨ ਸਰਕਾਰ ਦੇ ਭੇਦ ਖੋਲ੍ਹਦਾ ਕਾਂਗਰਸੀ MLA , ਅਦਾਲਤ ਨੂੰ ਹੋਰ ਕੀ ਸਬੂਤ ਚਾਹੀਦਾ? (ਵੀਡੀਓ)

ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇੱਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਰਾਜਾ ਵੜਿੰਗ ਪੰਚਾਇਤੀ ਚੋਣਾਂ ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। ਵੀਡੀਓ ‘ਚ ਰਾਜਾ ਵੜਿੰਗ ਕਹਿ ਰਹੇ ਹਨ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਤੇ ਸਰਕਾਰ ਪੰਚਾਇਤੀ ਚੋਣਾਂ ਦੌਰਾਨ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉੱਧਰ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਨੇ ਕਿਸਰਕਾਰ ਤਾਂ ਉਨ੍ਹਾਂ ਦੀ ਹੀ ਹੈ, ਕਾਗਜ਼ ਤਾਂ ਇੱਧਰ-ਉੱਧਰ ਹੋ ਸਕਦੇ ਹਨ।

Read Also ਖਹਿਰਾ ਨੇ ਬੇ-ਡਰ ਹੋ ਕੇ ਖੋਲ੍ਹੇ ਕੈਪਟਨ ਦੇ ਫਾਰਮ ਹਾਊਸ ਦੇ ਰਾਜ਼

ਇਥੇ ਹੀ ਬੱਸ ਨਹੀਂ, ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਕਾਂਗਰਸੀ ਆਗੂ ਓ.ਪੀ. ਸੋਨੀ. ਮੁਤਾਬਕ ਰਾਜਾ ਵੜਿੰਗ ਦਾ ਇਹ ਬਿਆਨ ਜੋਸ਼ ਵਿੱਚ ਆਇਆ ਬਿਆਨ ਹੈ ਪਰ ਗੱਲਾਂ ਗੱਲਾਂ ਵਿੱਚ ਓ.ਪੀ. ਸੋਨੀ ਨੇ ਵੀ ਕਹਿ ਹੀ ਦਿੱਤਾ ਕਿ ਜਦੋਂ ਸਰਕਾਰ ਆਉਂਦੀ ਹੈ ਤਾਂ ਦੋ-ਚਾਰ ਪ੍ਰਤੀਸ਼ਤ ਮਾਮਲਾ ਇੱਧਰ ਉੱਧਰ ਹੋ ਹੀ ਜਾਂਦਾ ਹੈ। ਉਧਰ ਵਿਧਾਨ ਸਭਾ ‘ਚ ਸਰਕਾਰ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਰਾਜਾ ਵੜਿੰਗ ਦੇ ਬਿਆਨ ਨੂੰ ਅਧਾਰ ਬਣਾਉਦਿਆਂ ਸਰਕਾਰ ਤੇ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।

ਰਾਜਾ ਵੜਿੰਗ ਦਾ ਇਹ ਕੋਈ ਪਹਿਲਾ ਬਿਆਨ ਨਹੀਂ ਕਿ ਜਿਸ ਚ ਉਨ੍ਹਾਂ ਨੇ ਆਪਣੀ ਸੱਤਾ ਦੀ ਧੌਂਸ ਜਮਾਈ ਹੋਵੇ। ਇਸ ਤੋਂ ਪਹਿਲਾਂ ਰਾਜਸਥਾਨ ‘ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ ‘ਚ ਅਫਸਰਸ਼ਾਹੀ ਮੁੱਠੀ ਚ ਹੋਣ ਦਾ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਤੇ ਕਾਫੀ ਹੱਲਾ ਬੋਲਿਆ ਸੀ। ਰਾਜਸਥਾਨ ਵਿੱਚ ਹੀ ਉਨ੍ਹਾਂ ਦਾ ਖੰਘ ਦੀ ਦਵਾਈ ਲੋਕਾਂ ਨੂੰ ਵੰਡਣ ਵਾਲਾ ਬਿਆਨ ਵੀ ਕਾਫੀ ਸੁਰਖੀਆਂ ਵਿੱਚ ਰਿਹਾ। ਫਿਲਹਾਲ ਹੁਣ ਰਾਜਾ ਵੜਿੰਗ ਦੇ ਇਸ ਨਵੇਂ ਬਿਆਨ ਤੇ ਵਿਰੋਧੀ ਧਿਰਾਂ ਦੀ ਕੀ ਪ੍ਰਤੀਕਿਰਿਆ ਰਹੇਗਾ ਦੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button