ਪੂਰਾ ਭਖਿਆ ਕਿਸਾਨ ਸੰਘਰਸ਼, ਅੱਕੇ ਕਿਸਾਨਾਂ ਨੇ ਕਰਤਾ ਨਵਾਂ ਐਲਾਨ! ਮੋਦੀ ਸਰਕਾਰ ਨੂੰ ਹਿਲਾਉਣ ਦੀ ਖਿੱਚੀ ਤਿਆਰੀ!
ਫਿਰੋਜ਼ਪੁਰ : ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਧਰਨਾ ਅੱਜ ਨੌਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧਰਨਾ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਦੇ ਧਰਨੇ ਚੁੱਕਣ ਦੇ ਬਿਆਨ ਤੇ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਇਨ੍ਹਾਂ ਹੀ ਫਿਕਰ ਹੈ ਤਾਂ ਉਹ ਕੇਂਦਰ ਨਾਲ ਗੱਲਬਾਤ ਕਿਉਂ ਨਹੀਂ ਕਰਦੇ।
🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!
ਪੰਜਾਬ ਵਿੱਚ ਰੇਲ ਰਾਹੀਂ ਬਾਹਰੀ ਸੂਬਿਆਂ ਤੋਂ ਸਮਾਨ ਨਹੀਂ ਆ ਰਿਹਾ ਤਾਂ ਉਹ ਕੇਂਦਰ ਦਾ ਵਿਰੋਧ ਕਰਨ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਨ ਨਾ ਕਿ ਉਲਟਾ ਕਿਸਾਨਾਂ ਨੂੰ ਧਰਨੇ ਚੁੱਕਣ ਲਈ ਆਖਣ ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਉਨ੍ਹਾਂ ਦੇ ਹੱਕ ‘ਚ ਨਾ ਨਿੱਤਰੀ ਤਾਂ ਆਉਣ ਵਾਲੇ ਇਲੈਕਸ਼ਨ ਵਿੱਚ ਪੰਜਾਬ ਦੇ ਕਿਸਾਨ ਇਨ੍ਹਾਂ ਨੂੰ ਖੁੱਲ੍ਹ ਕੇ ਜਵਾਬ ਦੇਣਗੇ।
ਆਹ ਗਾਇਕ ਨੇ ਸ਼ੰਭੂ ਬੈਰੀਅਰ ‘ਤੇ ਲਾਈ ਐਸੀ ਹੇਕ! ਮੋਦੀ ਤੱਕ ਪਹੁੰਚੀ ਕਿਸਾਨਾਂ ਦੀ ਬਾਤ! ਦਿੱਲੀ ‘ਚ ਮਚਾਈ ਹਲਚਲ!
ਇਸ ਮੌਕੇ ਕੇਜਰੀਵਾਲ ਦੇ ਪੰਜਾਬ ਦੋਰੇ ਨੂੰ ਲੈ ਕੇ ਜਦੋਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ 2022 ਦਿਸ ਰਿਹਾ ਹੈ ਕਿ ਉਸ ਤੋਂ ਪਹਿਲਾਂ ਵੋਟਾਂ ਪੱਕੀਆਂ ਕਿੰਝ ਕਰਨੀਆਂ ਹਨ। ਨਾ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਆ ਰਹੇ ਹਨ ਪਰ ਇਹ ਲੋਕ ਕਿਸਾਨ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਦਿੱਲੀ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਕਰਨ। ਉਥੇ ਧਰਨੇ ਪ੍ਰਦਰਸ਼ਨ ਕਰਨ ਉਨ੍ਹਾਂ ਨੂੰ ਪੰਜਾਬ ਆਉਣ ਦੀ ਕੋਈ ਲੋੜ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.