Breaking NewsD5 specialInternationalNewsTop News

ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਹੋਇਆ ਅੰਤਿਮ ਸਸਕਾਰ

ਟੋਕੀਓ : ਬੀਤੇ ਸ਼ੁੱਕਰਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਟੋਕੀਓ ਵਿਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਆਬੇ ਦੀ ਆਤਮਾ ਦੀ ਸ਼ਾਂਤੀ ਲਈ ਟੋਕੀਓ ਦੇ ਜ਼ੋਜੋਰੀ ਮੰਦਿਰ ‘ਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।

Political Battle : ਬਦਲੇਗਾ CM! ਬਣੂ Raghav Chadha? Bishnoi ਦੇ 5 ਖ਼ਾਸ ਬੰਦੇ ਕਾਬੂ | D5 Channel Punjabi

ਕਾਂਟੋ ਖੇਤਰ ਵਿਚ ਸਥਿਤ ਜ਼ੋਜੋਰੀ ਮੰਦਿਰ 600 ਸਾਲ ਤੋਂ ਵੀ ਪਹਿਲਾਂ ਸਥਾਪਤ ਇਕ ਇਤਿਹਾਸਕ ਸਥਾਨ ਹੈ। ਇਸ ਦੌਰਾਨ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਸਾਰੇ ਖੇਤਰਾਂ ਦੇ ਹਜ਼ਾਰਾਂ ਲੋਕ ਮੰਦਰ ਦੇ ਨੇੜੇ ਸੜਕਾਂ ‘ਤੇ ਇਕੱਠੇ ਹੋਏ। ਪ੍ਰਾਰਥਨਾ ਤੋਂ ਬਾਅਦ ਆਬੇ ਦੀ ਮ੍ਰਿਤਕ ਦੇਹ ਨੂੰ ਮੰਦਿਰ ਤੋਂ ਅੰਤਿਮ ਸਸਕਾਰ ਲਈ ਕਿਰਿਗਾਯਾ ਫਿਊਨਰਲ ਹਾਲ ਲਿਜਾਇਆ ਗਿਆ।

Raghav Chadha ਨੂੰ Chairman ਲਾਉਣ ਦਾ ਸੱਚ, ਪੈ ਗਿਆ ਕਲੇਸ਼ ! || D5 Channel Punjabi

ਰਿਪੋਰਟ ਮੁਤਾਬਕ ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਜਾਪਾਨ ਦੇ ਨਾਰਾ ਵਿਚ ਆਬੇ ਦੇ ਕਤਲ ਵਾਲੀ ਥਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਹਮਦਰਦੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਜਾਪਾਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਆਬੇ ਦਾ ਨਾਰਾ ਵਿਚ ਤੇਤਸੁਯਾ ਯਾਮਾਗਾਮੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button