NewsBreaking NewsD5 specialIndiaPoliticsPunjab

ਪੁਲਿਸ ਵਾਲਿਆਂ ਅਤੇ ਲੋਕਾਂ ਵਿਚਕਾਰ ਝੜਪ

ਅੰਮ੍ਰਿਤਸਰ : ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਹਨ। ਜਿਥੇ ਰੇਲਵੇ ਸਟੇਸ਼ਨ ‘ਤੇ ਬਣੇ ਟੈਕਸੀ ਸਟੈਂਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਪੁਲਿਸ ਅਤੇ ਟੈਕਸੀ ਚਾਲਕਾਂ ਵਿਚਾਲੇ ਹੱਥੋਪਾਈ ਵੀ ਹੋਈ। ਦਰਅਸਲ ਮਸਲਾ ਟੈਕਸੀ ਸਟੈਂਡ ਦੇ ਸ਼ੈੱਡ ਨੂੰ ਹਟਾਉਣ ਦਾ ਸੀ। ਜਿਸ ‘ਤੇ ਕਾਰਵਾਈ ਕਰਨ ਲਈ ਜਦੋਂ ਹੀ ਰੇਲਵੇ ਪੁਲਿਸ ਦੇ ਮੁਲਾਜ਼ਮ ਜੇਸੀਬੀ ਲੈ ਕੇ ਪਹੁੰਚੇ ਤਾਂ ਇਹਨਾਂ ਲੋਕਾਂ ਨੇ ਪੁਲਿਸ ‘ਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਜਿਥੇ ਪੁਲਿਸ ‘ਤੇ ਪੱਗ ਉਤਾਰਨ ਦੇ ਇਲਜ਼ਾਮ ਲਗਾਏ ਗਏ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਵੀ ਵਰਦੀ ਪਾੜਨ ਦੇ ਇਲਜ਼ਾਮ ਲਗਾਏ।

ਪੁਲਿਸ ਤੇ ਲੋਕਾਂ ਵਿਚਾਲੇ ਝੜਪ ਦੀਆਂ LIVE ਤਸਵੀਰਾਂ, ਵਰਦੀ ਪਾੜੀ, ਲੱਥੀਆਂ ਪੱਗਾਂ, ਫੇਰ ਵੇਖੋ ਪੁਲਿਸ ਨੇ ਕਿੱਦਾਂ ਛਾਂਗੇ(Video)

ਵਿਰੋਧ ਕਰ ਰਹੇ ਟੈਕਸੀ ਚਾਲਕਾਂ ਦਾ ਕਹਿਣਾ ਸੀ ਕਿ ਅਦਾਲਤ ਦੇ ਹੁਕਮਾਂ ‘ਤੇ ਟੈਕਸੀ ਸਟੈਂਡ ਚੱਲ ਰਿਹਾ ਹੈ ਪਰ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ। ਓਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ ਟੈਕਸੀ ਸਟੈਂਡ ਨੂੰ ਹਟਾਉਣ ਦੇ ਦਿੱਤੇ ਹੁਕਮ ਸਨ। ਲਿਹਾਜ਼ਾ ਉਹ ਮੌਕੇ ‘ਤੇ ਪਹੁੰਚੇ ਪਰ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨਾਲ ਹੱਥੋਪਾਈ ਕੀਤੀ।

ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ

ਕਾਨੂੰਨ ਨੂੰ ਹੱਥਾਂ ‘ਚ ਲੈਣਾ ਜ਼ੁਰਮ ਹੈ ਪਰ ਏਥੇ ਤਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਹੁਣ ਟੈਕਸੀ ਸਟੈਂਡ ਵਾਲਿਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਕ ਦੂਜੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਹਾਲਾਂਕਿ ਭਾਰੀ ਜੱਦੋ ਜਹਿਦ ਤੋਂ ਬਾਅਦ ਟੈਕਸੀ ਸਟੈਂਡ ਨੂੰ ਢਾਹ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button