NewsBreaking NewsD5 specialIndia

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 57,982 ਨਵੇਂ ਮਾਮਲੇ, ਹੁਣ ਤੱਕ 50,921 ਮੌਤਾਂ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇੱਥੇ ਕੋਰੋਨਾ ਮਰੀਜਾਂ ਦੀ ਗਿਣਤੀ 26 ਲੱਖ ਤੋਂ ਪਾਰ ਜਾ ਚੁੱਕੀ ਹੈ, ਉਥੇ ਹੀ 50 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਮਹਾਮਾਰੀ ਦੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਜਦੋਂ ਕਿ ਠੀਕ ਹੋਏ ਲੋਕਾਂ ਦੀ ਗਿਣਤੀ 19 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ ‘ਚ ਇਨਫੈਕਸ਼ਨ ਦੇ 58,525 ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 26,47,663 ਹੋ ਗਈ ਹੈ।

ਲਓ ਜੀ ਹੁਣ ਮੋਦੀਖਾਨੇ ਵਾਲੇ ਬਲਜਿੰਦਰ ਜਿੰਦੂ ਦਾ ਵੀ ਪੈ ਗਿਆ ਰੌਲਾ, ਸਾਥੀਆਂ ਦੇ ਵੱਡੇ ਖੁਲਾਸੇ

ਰਾਹਤ ਭਰੀ ਖ਼ਬਰ ਇਹ ਹੈ ਕਿ ਇਸੇ ਮਿਆਦ ‘ਚ 57,584 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 19,19,842 ਹੋ ਗਈ। ਇਸ ਦੌਰਾਨ 941 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 50,921 ‘ਤੇ ਪਹੁੰਚ ਗਿਆ। ਇਸ ਦਰਮਿਆਨ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 544 ਘੱਟ ਹੋ ਕੇ 6,76,900 ਹੋ ਗਈ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 1986 ਵੱਧ ਕੇ 1,58,705 ਹੋ ਗਈ ਅਤੇ 288 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ 20,037 ਹੋ ਗਿਆ।

ਵੱਡੀ ਖ਼ਬਰ-ਕੋਰੋਨਾ ਦੇ ਨਾਲ ਕੈਬਨਿਟ ਮੰਤਰੀ ਦੀ ਹੋਈ ਮੌਤ

ਇਸ ਦੌਰਾਨ 8837 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 4,17,123 ਹੋ ਗਈ ਹੈ। ਦੇਸ਼ ‘ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ ‘ਚ ਹਨ। ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਮੱਧ ਪ੍ਰਦੇਸ਼ ‘ਚ 1105, ਰਾਜਸਥਾਨ ‘ਚ 862, ਪੰਜਾਬ ‘ਚ 812, ਹਰਿਆਣਾ ‘ਚ 538, ਜੰਮੂ-ਕਸ਼ਮੀਰ ‘ਚ 542, ਓਡੀਸ਼ਾ ‘ਚ 343, ਗੋਆ ‘ਚ 104, ਨਾਗਾਲੈਂਡ ‘ਚ 8, ਮੇਘਾਲਿਆ ‘ਚ 6, ਅਰੁਣਾਚਲ ਪ੍ਰਦੇਸ਼ ‘ਚ 5, ਦਾਦਰ-ਨਾਗਰ ਹਵੇਲੀ ਅਤੇ ਦਮਨ-ਦੀਵ ‘ਚ 2 ਅਤੇ ਸਿੱਕਮ ‘ਚ ਇਕ ਵਿਅਕਤੀ ਦੀ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button