Breaking NewsD5 specialEntertainmentInternationalNewsTop News

ਹਾਲੀਵੁੱਡ ਰੈਪਰ ਡਰੇਕ ਨੂੰ ਲਾਈਵ ਸ਼ੋਅ ‘ਚ ਸਿੱਧੂ ਮੂਸੇ ਵਾਲਾ ਦੇ ਨਾਂ ਵਾਲੀ ਟੀ-ਸ਼ਰਟ ਪਾਈ ਦੇਖਿਆ ਗਿਆ

ਕੈਨੇਡਾ: ਅੱਜ 29 ਜੁਲਾਈ 2022, ਅੱਜ ਸਿੱਧੂ ਮੂਸੇਵਾਲੇ ਦੀ ਮੋਤ ਨੂੰ ਪੂਰੇ 2 ਮਹੀਨੇ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਕਈ ਕਾਤਲ ਪੁਲਿਸ ਵੱਲੋਂ ਫੜੇ ਜਾ ਚੁਕੇ ਹਨ ਤੇ ਕਈ ਹੱਜੇ ਵੀ ਫ਼ਰਾਰ ਹਨ।ਸਿੱਧੂ ਦੇ ਫ਼ੈਂਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਦੇ ਇੰਨਸਾਫ਼ ਦੀ ਮੰਗ ਕਰਦੇ ਰਹੇ ਹਨ। ਦੁਨੀਆ ਭਰ ਵਿਚ ਲੌਕਾਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਸ਼ਰਧਾਂਜਲੀ ਦਿੰਦੇ ਵੇਖਿਆ ਗਿਆ ਹੈ।

Punjab Health Minister ਦਾ ਵੱਡਾ ਛਾਪਾ! Hospital ’ਚ ਪਈਆਂ ਭਾਜੜਾਂ! | D5 Channel Punjabi

ਹੁਣ ਹਾਲੀਵੁੱਡ ਰੈਪਰ ਡਰੇਕ ਨੂੰ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ ‘ਚ ਸਿੱਧੂ ਮੂਸੇ ਵਾਲਾ ਦੀ ਤਸਵੀਰ ਤੇ ਨਾਂ ਵਾਲੀ ਟੀ-ਸ਼ਰਟ ਪਹਿਨੇ ਦੇਖਿਆ ਗਿਆ ਸੀ। ਪੂਰੀ ਦੁਨੀਆ ’ਚ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ, ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ। ਇੰਸਟਾਗ੍ਰਾਮ ’ਤੇ ਡਰੇਕ ਕੁਲ 2812 ਅਕਾਊਂਟਸ ਫਾਲੋਅ ਕਰਦਾ ਹੈ, ਜਿਨ੍ਹਾਂ ’ਚੋਂ ਸਿਰਫ ਇਕੋ ਪੰਜਾਬੀ ਉਸ ਨੇ ਫਾਲੋਅ ਕੀਤਾ ਹੈ ਤੇ ਉਹ ਹੈ ਸਿੱਧੂ ਮੂਸੇ ਵਾਲਾ।

BJP ਦਾ ਵੱਡਾ ਐਲਾਨ, Senior Leader ਨੇ ਕੀਤੇ ਵੱਡੇ ਖ਼ੁਲਾਸੇ | D5 Channel Punjabi

ਡਰੇਕ ਦੀ ਟੀ-ਸ਼ਰਟ ’ਤੇ ਸਿੱਧੂ ਦੀ ਉਹੀ ਤਸਵੀਰ ਹੈ, ਜੋ ਸਿੱਧੂ ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ। ਤਸਵੀਰ ਨਾਲ ਸਿੱਧੂ ਮੂਸੇ ਵਾਲਾ ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵੀ ਡਰੇਕ ਨੇ ਸਿੱਧੂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਅਜਿਹੇ ’ਚ ਉਸ ਵਲੋਂ ਸਿੱਧੂ ਨੂੰ ਸ਼ੋਅ ਦੌਰਾਨ ਸ਼ਰਧਾਂਜਲੀ ਦੇਣਾ ਇਹ ਦਰਸਾਉਂਦਾ ਹੈ ਕਿ ਡਰੇਕ ਸਿੱਧੂ ਨੂੰ ਕਿੰਨਾ ਪਸੰਦ ਕਰਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button