Breaking NewsD5 specialNewsPunjabSportsTop News

ਮੋਹਾਲੀ : ਨੈਸ਼ਨਲ ਸ਼ੂਟਰ Namanveer Brar ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮ ਹੱਤਿਆ

ਮੋਹਾਲੀ : ਨੈਸ਼ਨਲ ਸ਼ੂਟਰ ਨਮਨਵੀਰ ਬਰਾੜ ਨੇ ਮੋਹਾਲੀ ਸਥਿਤ ਆਪਣੇ ਘਰ ‘ਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ। ਨਮਨਵੀਰ ਜਾਣੇ -ਪਹਿਚਾਣੇ ਟਰੈਪ ਸ਼ੂਟਰ ਸਨ। ਸੋਮਵਾਰ ਨੂੰ ਸੈਕਟਰ 71 ਸਥਿਤ ਆਪਣੇ ਘਰ ‘ਚ ਕਥਿਤ ਤੌਰ ‘ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਮੁਤਾਬਕ ਉਹ ਕਈ ਮਹੀਨਿਆਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਹੇ ਸਨ। ਇਸ ਸਬੰਧ ‘ਚ ਪੁਲਿਸ ਵੱਲੋਂ ਧਾਰਾ-174 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

BJP ਲਈ ਮਾੜੀ ਖਬਰ! ਕਿਸਾਨਾਂ ਨੇ ਦਿੱਤਾ ਵੱਡਾ ਝਟਕਾ || D5 Channel Punjabi

ਪੁਲਿਸ ਨੇ ਨਮਨਵੀਰ ਸਿੰਘ ਬਰਾੜ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਹੈ। ਫਿਲਹਾਲ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਸੰਬਧੀ ਅਜੇ ਕਿਸੇ ‘ਤੇ ਕੋਈ ਸ਼ੱਕ ਨਹੀਂ ਹੈ ਪਰ ਅਸਲ ਗੱਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਇਸ ਸ਼ੂਟਰ ਨੇ ਖ਼ੁਦਕੁਸ਼ੀ ਕਿਉਂ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਮਨਵੀਰ ਸਿੰਘ 28 ਸਾਲ ਦਾ ਸੀ ਅਤੇ ਉਹ ਮੋਹਾਲੀ ਦੇ ਸੈਕਟਰ-71 ਵਿਚ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਹਿ ਰਿਹਾ ਸੀ।

ਕਿਸਾਨ ਲੀਡਰ ਬੀਜੇਪੀ ‘ਚ ਸ਼ਾਮਲ! ਫੇਰ ਬੀਜੇਪੀ ਦਫਤਰ ‘ਚ ਵੜ੍ਹਗੇ ਕਿਸਾਨ || D5 Channel Punjabi

ਜ਼ਿਕਰਯੋਗ ਹੈ ਕਿ ਨਮਨਵੀਰ ਸਿੰਘ ਬਰਾੜ ਕਈ ਰਾਸ਼ਟਰੀ ਇਨਾਮ ਜਿੱਤ ਚੁੱਕਿਆ ਹੈ। ਇੰਨੇ ਹੋਣਹਾਰ ਖਿਡਾਰੀ ਵੱਲੋਂ ਖ਼ੁਦਕੁਸ਼ੀ ਕਰਨਾ ਆਪਣੇ ਆਪ ਵਿਚ ਇਕ ਰਹੱਸ ਬਣਿਆ ਹੋਇਆ ਹੈ। ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਸਾਲ 2015 ਵਿੱਚ ਹੋਈਆਂ ਵਰਲਡ ਯੂਨੀਵਰਸਿਟੀ ਖੇਡਾਂ ਦੌਰਾਨ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। ਇਹ ਖੇਡਾਂ ਸਾਊਥ ਕੋਰੀਆ ਵਿੱਚ ਹੋਈਆਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button