‘ਪਟੋਲਾ’ ਕਹਿਣ ‘ਤੇ ਦੇਖੋ ਕੁੜੀਆਂ ਦੇ ਜਵਾਬ – International Woman’s Day Special 2019 (ਵੀਡੀਓ)
ਦੁਨੀਆ ਦੇ ਹਰ ਖੇਤਰ ਵਿੱਚ ਔਰਤਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਤੇ ਪਿਆਰ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਹਰ ਖੇਤਰ ਵਿੱਚ ਸਥਾਪਤ ਉਪਲੱਬਧੀਆਂ ਨੂੰ ਯਾਦ ਕੀਤਾ ਜਾਂਦਾ ਹੈ। ਹਰ ਸਾਲ ਔਰਤਾਂ ਦੇ ਸਨਮਾਨ ‘ਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਯਾਦ ਦਿਵਾਉਂਦਾ ਹੈ ਕਿ ਜਦੋਂ ਔਰਤਾਂ ਨੂੰ ਫੈਸਲੇ ਲੈਣ ਦਾ ਅਧਿਕਾਰ, ਆਰਥਿਕ ਆਜ਼ਾਦੀ ਤੇ ਸਮਾਨਤਾ ਨਹੀਂ ਦਿੱਤੀ ਜਾਂਦੀ ਉਦੋਂ ਤਕ ਇਕ ਆਦਰਸ਼ ਸਮਾਜ ਦੀ ਕਲਪਨਾ ਕਰਨਾ ਵਿਅਰਥ ਹੈ ਪਰ ਤੁਹਾਨੂੰ ਪਤਾ ਹੈ ਕਿ ਇਸ ਦੀ ਸ਼ੁਰੂਆਤ ਪਿੱਛੇ ਵੀ ਇਕ ਔਰਤ ਦਾ ਹੀ ਹੱਥ ਸੀ।
Read Also ਜਾਣੋਂ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ?
ਇਸ ਔਰਤ ਦਾ ਨਾਂਅ ਸੀ ਸਰਬਰ ਮਲਕਿਆਲ। ਸਰਬਰ ਨੇ ਹੀ ਅਮਰੀਕਾ ‘ਚ ਮਹਿਲਾ ਦਿਵਸ ਮਨਾਉਣ ਦੀ ਵਕਾਲਤ ਕੀਤੀ ਸੀ। ਉਹਨਾਂ ਨੇ ਹੀ ਔਰਤਾਂ ਦੇ ਪੱਖ ‘ਚ ਆਵਾਜ਼ ਚੁਕਦਿਆਂ ਕਿਹਾ ਸੀ ਕਿ ਉਹਨਾਂ ਨੂੰ ਵੀ ਵੋਟ ਦੇਣ ਦਾ ਹੱਕ ਹੈ। ਸਰਬਰ ਨੇ ਹੀ ਨਿਊਯਾਰਕ ਅਤੇ ਹੋਰ ਅਮਰੀਕੀ ਸ਼ਹਿਰਾਂ ਵਿਚ ਧਰਨੇ ਵੀ ਦਿੱਤੇ ਸਨ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ 1909 ‘ਚ ਅਮਰੀਕਾ ਦੇ ਨਿਊਯਾਰਕ ‘ਚ ਸਮਾਜਵਾਦੀ ਪਾਰਟੀ ਵਲੋਂ ਮਹਿਲਾ ਦਿਵਸ ਮਨਾਇਆ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.