Breaking NewsIndiaNews

RBI ਜ਼ਲਦ ਜਾਰੀ ਕਰੇਗਾ 20 ਰੁਪਏ ਦਾ ਨਵਾਂ ਨੋਟ

RBI to Release New Rs 20 Note ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਇਸ ਤੋਂ ਪਹਿਲਾਂ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ 200 ਅਤੇ 2000 ਰੁਪਏ ਦੇ ਨੋਟ ਵੀ ਜਾਰੀ ਕੀਤੇ ਗਏ ਹਨ।ਵੀਹ ਰੁਪਏ ਦਾ ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਹੇਠ ਜਾਰੀ ਹੋਵੇਗਾ। ਇਹ ਪਹਿਲਾਂ ਜਾਰੀ ਕੀਤੇ ਗਏ ਨੋਟਾਂ ਤੋਂ ਆਕਾਰ ਅਤੇ ਡਿਜ਼ਾਈਨ ‘ਚ ਵੱਖਰਾ ਹੋਵੇਗਾ।

Read Also ਦੇਖੋ 100 ਰੁਪਏ ਦੇ ਨਵੇਂ ਨੋਟ ‘ਚ ਕੀ ਹੈ ਖਾਸ, RBI ਜ਼ਲਦ ਕਰੇਗਾ ਜਾਰੀ

ਪੁਰਾਣੀ ਸੀਰੀਜ਼ ‘ਚ ਜਾਰੀ ਵੀਹ ਰੁਪਏ ਦੇ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ। ਕੇਂਦਰੀ ਬੈਂਕ ਦੇ ਅੰਕੜਿਆਂ ਦੇ ਮੁਤਾਬਕ 31 ਮਾਰਚ 2016 ਤੱਕ 20 ਰੁਪਏ ਮੁੱਲ ਦੇ 4.92 ਅਰਬ ਨੋਟ ਚਲਨ ਵਿੱਚ ਸਨ। ਮਾਰਚ 2018 ਵਿੱਚ ਨੋਟਾਂ ਦੀ ਗਿਣਤੀ ਵਧਕੇ ਕਰੀਬ 10 ਅਰਬ ਹੋ ਗਈ ਹੈ। ਮਾਰਚ 2018 ਦੇ ਅੰਤ ਵਿੱਚ ਚਲਨ ‘ਚ ਰਹੇ ਕੁੱਲ ਨੋਟਾਂ ਦੀ ਗਿਣਤੀ ‘ਚ 20 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 9.8 ਫ਼ੀਸਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button