Breaking NewsD5 specialIndiaNewsPoliticsPunjab

ਅਰਵਿੰਦ ਕੇਜਰੀਵਾਲ ਅਤੇ ਵੈਲੇਨਟਾਈਨ-ਡੇਅ ਦਾ ਹੈ ਖਾਸ ਰਿਸ਼ਤਾ

ਨਵੀਂ ਦਿੱਲੀ : ਸ਼ੁਰੂਆਤੀ ਰੁਝਾਨਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਦਿੱਲੀ ‘ਚ ਇੱਕ ਵਾਰ ਫਿਰ ਤੋਂ ਆਮ ਆਦਮੀ ਦੀ ਸਰਕਾਰ ਬਨਣ ਜਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਅਰਵਿੰਦ ਕੇਜਰੀਵਾਲ ਦਾ ਇੱਕ ਵਾਰ ਫਿਰ ਤੋਂ ਮੁੱਖਮੰਤਰੀ ਬਨਣਾ ਤੈਅ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਕੇਜਰੀਵਾਲ ਦੀ ਜਿੱਤ ਹੋਈ ਤਾਂ ਉਹ ਵੇਲੈਨਟਾਇਨ ਡੇਅ ( valentine day) ਯਾਨੀ 14 ਫਰਵਰੀ ਨੂੰ ਸਹੁੰ ਚੁੱਕ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਦਿਨ ਨਾਲ ਉਨ੍ਹਾਂ ਦਾ ਬੇਹੱਦ ਖਾਸ ਨਾਤਾ ਹੈ। ਉਹ ਚਾਹੁੰਦੇ ਵੀ ਹਨ ਕਿ ਇਸ ਦਿਨ ਉਹ ਸਹੁੰ ਚੁੱਕਣ।

🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ

ਸਾਲ 2013 ਅਤੇ ਵੇਲੈਨਟਾਇਨ ਡੇਅ
ਸਾਲ 2013 ਵਿੱਚ ਪਹਿਲੀ ਵਾਰ ਦਿੱਲੀ ‘ਚ ਆਮ ਆਦਮੀ ਦੀ ਸਰਕਾਰ ਬਣੀ। ਬੀਜੇਪੀ ਨੂੰ 31, ਆਮ ਆਦਮੀ ਪਾਰਟੀ ਨੇ 28 ਅਤੇ ਕਾਂਗਰਸ ਨੂੰ 8 ਸੀਟਾਂ ‘ਤੇ ਜਿੱਤ ਮਿਲੀ। ਆਪ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ। ਅਰਵਿੰਦ ਕੇਜਰੀਵਾਲ ਨੇ 28 ਦਸੰਬਰ ਨੂੰ ਪਹਿਲੀ ਵਾਰ ਦਿੱਲੀ ਦੇ ਮੁੱਖਮੰਤਰੀ ਦੀ ਸਹੁੰ ਚੁੱਕੀ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਅਣਬਣ ਹੋ ਗਈ। ਸਿਰਫ 49 ਦਿਨਾਂ ‘ਚ ਹੀ ਸਰਕਾਰ ਡਿੱਗ ਗਈ। ਇਸਦੇ ਬਾਅਦ ਕੇਜਰੀਵਾਲ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ। ਖਾਸ ਗੱਲ ਇਹ ਹੈ ਕਿ ਕੇਜਰੀਵਾਲ ਨੇ 14 ਫਰਵਰੀ 2014 ਦੇ ਦਿਨ ਹੀ ਅਸਤੀਫਾ ਦਿੱਤਾ।

ਆਹ ਚੱਕੋ Kejriwal ਨੇ ਲਾਈ ਸਕੀਮ, ਸਾਰੀ ਰਾਤ ਨਹੀਂ ਸੁੱਤੇ Modi ਤੇShah, ਦਿੱਲੀ ‘ਚ ਆਮ ਬੰਦਾਂ ਏਦਾਂ ਧੱਕ ਪਾਉਂਦਾ

ਸਾਲ 2015 ਅਤੇ ਵੈਲੇਨਟਾਈਨ-ਡੇਅ
ਸਾਲ 2015 ‘ਚ ਚੋਣਾਂ ਦਾ ਐਲਾਨ ਹੁੰਦੇ ਹੀ ਆਪ ਦੇ ਬੁਲਾਰੇ ਰਾਘਵ ਚੱਢਾ ਨੇ ਐਲਾਨ ਕਰ ਦਿੱਤਾ ਸੀ ਕਿ ਕੇਜਰੀਵਾਲ ਰਾਮਲੀਲਾ ਮੈਦਾਨ ‘ਚ 14 ਫਰਵਰੀ ਨੂੰ ਸਹੁੰ ਲੈਣਗੇ ਅਤੇ ਹੋਇਆ ਵੀ ਓਹੀ। ਆਪ ਨੂੰ ਧਮਾਕੇਦਾਰ 67 ਸੀਟਾਂ ਤੇ ਜਿੱਤ ਮਿਲੀ। ਬੀਜੇਪੀ ਨੂੰ ਸਿਰਫ 3 ਸੀਟਾਂ ਤੇ ਜਿੱਤ ਮਿਲੀ, ਜਦਕਿ ਕਾਂਗਰਸ ਦਾ ਸਫਾਇਆ ਹੋ ਗਿਆ। ਇਸ ਤੋਂ ਬਾਅਦ ਕੇਜਰੀਵਾਲ ਨੇ 14 ਫਰਵਰੀ 2015 ਨੂੰ ਦੂਜੀ ਵਾਰ ਸੀਐਮ ਦੀ ਸਹੁੰ ਚੁੱਕੀ।

ਸਾਲ 2018 ਅਤੇ ਵੈਲੇਨਟਾਈਨ-ਡੇ
ਸਰਕਾਰ ਬਣਨ ਤੇ ਤਿੰਨ ਸਾਲ ਬਾਅਦ ਮਤਲਬ 2018 ‘ਚ ਕੇਜਰੀਵਾਲ ਨੇ ਇਕ ਖਾਸ ਸਮਾਗਮ ਕੀਤਾ। ਦਿਲਚਸਪ ਗੱਲ ਹੈ ਕਿ ਇਸ ਸਮਾਗਮ ਦਾ ਆਯੋਜਨ 14 ਫਰਵਰੀ ਯਾਨੀ ਵੈਲੇਨਟਾਈਨ-ਡੇ ਦੇ ਹੀ ਦਿਨ ਕੀਤਾ ਗਿਆ। ਮਤਲਬ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਦਿਨ ਨੂੰ ਕਾਫੀ ਖਾਸ ਮੰਨਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button