ਨਿਊਜ਼ੀਲੈਂਡ ਫੌਜ ‘ਚ ਭਰਤੀ ਹੋਇਆ ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa
ਨਿਊਜ਼ੀਲੈਂਡ : ਇਹ ਹੈ ਲੂਈ ਸਿੰਘ ਖ਼ਾਲਸਾ, ਅੰਮ੍ਰਿਤਧਾਰੀ ਗੋਰਾ ਨੌਜਵਾਨ। ਜਿਹੜਾ ਨਿਊਜ਼ੀਲੈਂਡ ਦੀ ਆਰਮੀ ‘ਚ ਪਾਸਿੰਗ ਪਰੇਡ ਦੌਰਾਨ ਸ਼ਾਮਲ ਹੋਇਆ। ਜਿਸ ਨੂੰ ਦੇਖ ਕੇ ਹਰ ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਸਿਰ ‘ਤੇ ਦਸਤਾਰ ਬੰਨ੍ਹ ਕੇ ਲੂਈ ਸਿੰਘ ਖ਼ਾਲਸਾ ਨਿਊਜ਼ੀਲੈਂਡ ਦੀ ਆਰਮੀ ‘ਚ ਵੱਖਰਾ ਨਜ਼ਰ ਆ ਰਿਹਾ ਸੀ। ਉਹ ਸਰੂਪ ਜੋ ਉਸ ਨੇ ਅੰਮ੍ਰਿਤ ਛਕਣ ਤੋਂ ਬਾਅਦ ਧਾਰਨ ਕੀਤਾ ਤੇ ਹੁਣ ਸਿੱਖਾਂ ਦੇ ਘਰਾਂ ‘ਚ ਪੈਦਾ ਹੋਈ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਸਾਬਿਤ ਹੋ ਰਿਹਾ ਹੈ।
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ, ਫੀਸ ਭਰਨ ਤੋਂ ਪਹਿਲਾਂ ਆਹ ਸੁਣੋ | Private School Fees | High Court
ਗੋਰੇ ਪਰਿਵਾਰ ਦੇ ਇਸ ਨੌਜਵਾਨ ਦੀ ਕਹਾਣੀ ਵੀ ਬੜੀ ਦਿਲਚਸਪ ਹੈ ਕੈਂਟਰਬਰੀ ਦੇ ਸ਼ਹਿਰ ਟੀਮਾਰੂ ਦਾ 23 ਸਾਲਾ ਲੂਈਸ ਟਾਲਬੋਟ…ਲੂਈ ਸਿੰਘ ਖ਼ਾਲਸਾ ਕਿਵੇਂ ਬਣਿਆ। ਇਹ ਅਸੀਂ ਤੁਹਾਨੂੰ ਦੱਸਦੇ ਹਾਂ ਦਰਅਸਲ ਇਸ ਨੌਜਵਾਨ ਨੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ। ਲੂਈ ਸਿੰਘ ਨੂੰ ਕੀਰਤਨ-ਤਬਲਾ ਵੀ ਆਉਂਦਾ ਹੈ ਤੇ ਪੰਜਾਬੀ ਬੋਲਣ ‘ਚ ਮਾਣ ਮਹਿਸੂਸ ਕਰਦਾ ਹੈ। ਉਮੀਦ ਹੈ ਕਿ ਤਮਾਮ ਸਿੱਖ ਏਸ ਗੋਰੇ ਨੌਜਵਾਨ ਤੋਂ ਪ੍ਰੇਰਣਾ ਲੈਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.