Breaking NewsD5 specialEntertainmentNews

ਦੀਆ ਮਿਰਜ਼ਾ ਨੇ ਵਿਆਹ ਲਈ ਸ਼ੁਭਕਾਮਨਾਵਾਂ ਦੇਣ ਲਈ ਆਪਣੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ : ਅਦਾਕਾਰ ਦੀਆ ਮਿਰਜ਼ਾ ਨੇ ਆਪਣੇ ਵਿਆਹ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ ਸ਼ੁਭਕਾਮਨਾਵਾਂ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਦੀਆ ਅਤੇ ਉਦਯੋਗਪਤੀ ਵੈਭਵ ਰੇਖੀ ਸੋਮਵਾਰ ਨੂੰ ਬਾਂਦਰਾ ‘ਚ ਹਿੰਦੂ ਰੀਤੀ – ਰਿਵਾਜਾਂ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ‘ਰਹਿਨਾ ਹੈ ਤੇਰੇ ਦਿਲ ਮੈਂ’, ‘ਸੰਜੂ’ ਅਤੇ ‘ਥੱਪੜ’ ਵਰਗੀਆਂ ਫਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਨੇ ਲਿਖਿਆ, ‘‘ਤੁਹਾਡੇ ਅਤੇ ਆਪਣੇ ਪਰਿਵਾਰ ਦੇ ਨਾਲ ਇਸ ਸ਼ਾਨਦਾਰ ਅਹਿਸਾਸ ਅਤੇ ਖੁਸ਼ੀ ਦੇ ਪਲ ਨੂੰ ਸਾਂਝਾ ਕਰ ਰਹੀ ਹਾਂ।’’

ਲਓ ਹੁਣ ਨਹੀਂ ਲੜ੍ਹਨਗੇ ਬੀਜੇਪੀ ਵਾਲੇ ਚੋਣਾਂ,ਪੂਰੇ ਪੰਜਾਬ ਚੋਂ ਹੋਇਆ ਪੱਤਾ ਸਾਫ!ਆਹ ਹੁੰਦੀ ਕਿਸਾਨਾਂ ਦੀ ਤਾਕਤ?

ਉਨ੍ਹਾਂ ਨੇ ਲਿਖਿਆ,‘‘ਹਰ ਇਕ ਨੂੰ ਆਪਣਾ ਸਾਥੀ ਮਿਲ ਜਾਏ, ਹਰ ਦਿਲ ਪਿਆਰ ਨਾਲ ਭਰਿਆ ਹੋਵੇ ਅਤੇ ਪਿਆਰ ਦਾ ਜਾਦੂ ਸਾਡੇ ਚਾਰਾ ਵੱਲ ਫੈਲਿਆ ਰਹੇ।’’ ਮਿਰਜ਼ਾ ਨੇ ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਸਾਹਿਲ ਸੰਘਾ ਨਾਲ ਵਿਆਹ ਕਰਵਾਇਆ ਸੀ। ਦੋਵੇਂ 11 ਸਾਲ ਬਾਅਦ 2019 ‘ਚ ਅਲੱਗ ਹੋ ਗਏ ਸਨ। ਖ਼ਬਰਾਂ ਦੇ ਅਨੁਸਾਰ ਵੈਭਵ ਰੇਖੀ ਦੀ ਪਹਿਲੀ ਪਤਨੀ ਯੋਗ ਇੰਸਟ੍ਰਕਟਰ ਸੁਨੈਨਾ ਰੇਖੀ ਸਨ। ਦੋਵਾਂ ਦੀ ਇੱਕ ਧੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button