Breaking NewsD5 specialIndiaNewsPunjab

ਰਿਕਾਰਡ ਪੱਧਰ ‘ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ ‘ਚ, ਵਾਧਾ ਜਾਰੀ

ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ‘ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੁੱਕਰਵਾਰ ਨੂੰ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਰਿਕਾਰਡ ਉੱਚੇ ਪੱਧਰ ‘ਤੇ ਆ ਗਈਆਂ ਹਨ।ਸੋਨੇ ਦੀਆਂ ਕੀਮਤਾਂ ‘ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਭਾਰੀ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਹੁਣ ਤੱਕ ਦੇ ਰਿਕਾਰਡ ਉੱਚੇ ਪੱਧਰ ‘ਤੇ ਆ ਗਈਆਂ ਹਨ।

ਆਹ ਪੁਰਾਣੇ ਪੁਲਸੀਏ ਨੇ ਸਮਾਜਸੇਵੀ ਮੁਲਾਜ਼ਮਾਂ ਦੀਆਂ ਕਢਾਈਆਂ ਚੀਕਾਂ, ਦੱਸੀਆਂ ਸਾਰੀਆਂ ਗੱਲਾਂ, ਕਿੱਥੋਂ ਆਉਂਦਾ ਪੈਸਾ

ਐੱਚਡੀਐੱਫ ਸੀ ਸਕਿਓਰਿਟੀਜ਼ ਅਨੁਸਾਰ, ਘਰੇਲੂ ਹਾਜ਼ਿਰ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਸੋਨੇ ਦੇ ਮੁੱਲ ‘ਚ 475 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ, ਜਿਸ ਸਦਕਾ ਹੁਣ ਰਾਸ਼ਟਰੀ ਰਾਜਦਾਨੀ ਦਿੱਲੀ ‘ਚ ਸੋਨਾ 51,946 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਸਕਿਓਰਿਟੀਜ਼ ਅਨੁਸਾਰ, ਕੌਮਾਂਤਰੀ ਬਾਜ਼ਾਰ ‘ਚ ਤੇਜ਼ੀ ਤੇ ਰੁਪਏ ‘ਚ ਗਿਰਾਵਟ ਕਾਰਨ ਸੋਨੇ ਦੇ ਘਰੇਲੂ ਹਾਜ਼ਿਰ ਮੁੱਲ ‘ਚ ਇਹ ਵਾਧਾ ਦਰਜ ਕੀਤਾ ਗਿਆ ਹੈ।

ਕੈਪਟਨ ਦਾ ਆਹ ਮੰਤਰੀ ਤਾਂ ਬਾਦਲਾਂ ਦੇ ਮਗਰ ਪੈ ਗਿਆ ਹੱਥ ਧੋਹਕੇ!ਹੁਣ ਕੱਢ ਲਿਆਇਆ ਪੁਰਾਣੀਆਂ ਫਾਈਲਾਂ!ਮੋਦੀ ਦਾ ਲਾਤਾ ਨੰਬਰ

ਇਸ ਤੋਂ ਪਿਛਲੇ ਸੈਸ਼ਨ ‘ਚ ਸੋਨਾ 51,471 ਰੁਪਏ ਪ੍ਰਤੀ 10 ਗ੍ਰਾਮ ਦੇ ਮੁੱਲ ‘ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ‘ਚ ਸ਼ੁੱਕਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ‘ਚ 109 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਹੈ। ਇਸ ਨਾਲ ਚਾਂਦੀ ਦੀ ਕੀਮਤ 62,262 ਰੁਪਏ ਪ੍ਰਤੀ ਕਿਲੋ ਹੋ ਗਈ ਹੈ, ਜੋ ਪਿਛਲੇ ਸੈਸ਼ਨ ‘ਚ 62,371 ਰੁਪਏ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button