ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਜੇਪੀ ਸੰਸਦ ਮੈਂਬਰ ਉੱਦਿਤ ਰਾਜ ਕਾਂਗਰਸ ‘ਚ ਸ਼ਾਮਲ
ਬਾਲੀਵੁੱਡ ਇੰਡਸਟਰੀ ਨਾਲ ਜੁੜੇ ਇੱਕ ਹੋਰ ਮਸ਼ਹੂਰ ਕਲਾਕਾਰ ਹੰਸਰਾਜ ਹੰਸ ਨੂੰ ਉੱਤਰੀ ਪੱਛਮੀ ਦਿੱਲੀ ਹਲਕੇ ਤੋਂ ਬੀਜੇਪੀ ਵੱਲੋਂ ਟਿਕਟ ਦੇਣ ਤੋਂ ਬਾਅਦ ਭਾਜਪਾ ਵਿੱਚਲਾ ਕਲੇਸ਼ ਸਾਹਮਣੇ ਆ ਰਿਹਾ ਹੈ। ਦਰਅਸਲ ਹੰਸਰਾਜ ਨੂੰ ਬੀਜੇਪੀ ਦੇ ਮੌਜੂਦਾ ਸੰਸਦ ਮੈਂਬਰ ਉੱਦਿਤ ਰਾਜ ਦੀ ਥਾਂ ਟਿਕਟ ਦਿੱਤਾ ਗਿਆ ਹੈ। ਉੱਦਿਤ ਰਾਜ ਨੇ ਟਿਕਟ ਨਾ ਮਿਲਣ ਤੋਂ ਬਾਅਦ ਬੀਜੇਪੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਅਤੇ ਆਖਿਰਕਾਰ ਭਾਜਪਾ ਵਲੋਂ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਉਦਿਤ ਰਾਜ ਅੱਜ ਕਾਂਗਰਸ `ਚ ਸ਼ਾਮਲ ਹੋ ਗਏ।
ਉਨ੍ਹਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਉਦਿਤ ਰਾਜ ਨੇ ਆਪਣੇ ਨਾਂ ਅੱਗੇ ਤੋਂ ਚੌਕੀਦਾਰ ਵੀ ਹਟਾ ਦਿੱਤਾ ਹੈ। ਦਲਿਤ ਨੇਤਾ ਉੱਦਿਤ ਰਾਜ ਰਾਖਵੀਂ ਲੋਕ ਸਭਾ ਸੀਟ ਉੱਤਰੀ ਪੱਛਮੀ ਦਿੱਲੀ ਤੋਂ ਪਹਿਲੀ ਵਾਰ 2014’ਚ ਸੰਸਦ ਚੁਣੇ ਗਏ ਸੀ। ਇਸ ਵਾਰ ਬੀਜੇਪੀ ਨੇ ਉਨ੍ਹਾਂ ਦੀ ਥਾਂ ਕਲਾਕਾਰ ਹੰਸਰਾਜ ਹੰਸ ਨੂੰ ਆਪਣਾ ਉਮੀਦਵਾਰ ਚੁਣਿਆ ਹੈ। ਇਸ ਤੋਂ ਉੱਦਿਤ ਕਾਫੀ ਨਾਰਾਜ਼ ਹੋਏ ਹਨ।
Read Also ਵਰਕਰਾਂ ਨੇ ਘੇਰੀ ਕਾਂਗਰਸ ਦੀ ਵੱਡੀ ਲੀਡਰ, ਦੇਖੋ ਹੰਗਾਮੇ ਦੀਆਂ LIVE ਤਸਵੀਰਾਂ (ਵੀਡੀਓ)
ਉਨ੍ਹਾਂ ਨੇ ਦਿੱਲੀ ਦੀਆਂ ਟਿਕਟ ਦੀ ਵੰਡ ਨੂੰ ਲੈ ਕੇ ਟਵੀਟ ਕੀਤਾ ਸੀ ਕਿ ਮੈਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਮੈਨੂੰ ਉਮੀਦ ਸੀ ਕਿ ਪਾਰਟੀ ਟਿਕਟ ਨਹੀਂ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕੀਤਾ ਸੀ ਜੇਕਰ ਬੀਜੇਪੀ ਟਿਕਟ ਨਹੀਂ ਦੇਵੇਗੀ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।
ਉੱਦਿਤ ਨੇ ਅੱਜ ਇੱਕ ਹੋਰ ਟਵੀਟ ਕਰ ਕਿਹਾ, “ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਇੰਨਾ ਦੁਖ ਨਾ ਹੁੰਦਾ। ਪਾਰਟੀ ਨੂੰ ਇੰਨਾ ਕਸ਼ਟ ਕਿਉਂ ਕਰਨਾ ਪਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਇੱਕ ਵਜੇ ਨਾਂ ਦਾ ਐਲਾਨ ਕਰਨਾ ਪਿਆ। ਪਹਿਲਾਂ ਕਹਿ ਦਿੰਦੇ ਤਾਂ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ। ਕਿਰਾਏਦਾਰ ਹਾਂ ਗੱਲ ਮੰਨ ਲੈਂਦਾ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.