Breaking NewsD5 specialInternationalNewsTop News

ਪਿਤਾ ਦੀ ਅਰਥੀ ਦੇ ਸਾਹਮਣੇ ਧੀ ਨੇ ਬਲੈਕ ਡਰੈਸ ਪਾ ਕੇ ਦਿੱਤੇ ਬੋਲਡ ਪੋਜ਼, ਲੋਕਾਂ ਨੇ ਪਾਈਆਂ ਲਾਹਨਤਾਂ

ਵਾਸ਼ਿੰਗਟਨ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਲਈ ਇੱਕ ਧੀ ਪਿਤਾ ਦੀ ਲਾਸ਼ ਦੇ ਸਾਹਮਣੇ ਖੜ ਕੇ ਬੋਲਡ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ, ਜਿਸਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਜੰਮਕੇ ਉਸਦੀ ਕਲਾਸ ਲਗਾਈ। ਇਸ ਅਮਰੀਕੀ ਮਹਿਲਾ ਨੇ ਪਿਤਾ ਦੀ ਅੰਤਿਮ ਵਿਦਾਈ ਦੇ ਦੌਰਾਨ ਜਿਸ ਤਰ੍ਹਾਂ ਗਲੈਮਰਸ ਅੰਦਾਜ਼ ‘ਚ ਪੋਜ਼ ਦਿੱਤੇ, ਉਹਨੂੰ ਲੈ ਕੇ ਯੂਜ਼ਰਸ ਸਵਾਲ ਖੜ੍ਹੇ ਕਰ ਰਹੇ ਹਨ।ਦਰਅਸਲ ਇੱਕ ਅਮਰੀਕੀ ਮਹਿਲਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਸਨੇ ਆਪਣੇ ਪਿਤਾ ਦੇ ਅੰਤਿਮ ਸਸਕਾਰ ਦੇ ਸਮੇਂ ਬੇਹੱਦ ਬੋਲਡ ਪੋਜ਼ ਦਿੱਤੇ ਜਿਸਨੂੰ ਦੇਖ ਲੋਕਾਂ ਨੇ ਇਸ ਮਹਿਲਾ ਦੀ ਕਾਫ਼ੀ ਨਿੰਦਾ ਕੀਤੀ। ਇਨ੍ਹਾਂ ਤਸਵੀਰਾਂ ‘ਚ ਮਹਿਲਾ ਦੇ ਪਿੱਛੇ ਇੱਕ ਲਾਸ਼ ਤਾਬੂਤ ‘ਚ ਰੱਖੀ ਨਜ਼ਰ ਆ ਰਹੀ ਹੈ।

ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਧਮਾਕਾ, ਸਿੱਧੂ ਨੇ ਲਾਏ ਦਿੱਲੀ ਡੇਰੇ, ਵੱਡਾ ਫੇਰਬਦਲ D5 Channel Punjabi

ਰਿਪੋਰਟ ਮੁਤਾਬਕ ਪਿਤਾ ਦੀ ਲਾਸ਼ ਦੇ ਸਾਹਮਣੇ ਹੀ ਖੜੇ ਹੋ ਕੇ ਧੀ ਨੇ ਬਲੈਕ ਡਰੈਸ ਪਾ ਕੇ ਕਾਫ਼ੀ ਬੋਲਡ ਪੋਜ਼ ਦਿੱਤੇ। ਤਸਵੀਰਾਂ ‘ਚ ਮਹਿਲਾ ਇੱਕ ਮਿੰਨੀ ਡਰੈਸ ‘ਚ ਪਿਤਾ ਦੇ ਤਾਬੂਤ ਦੇ ਠੀਕ ਬਗਲ ‘ਚ ਪੋਜ ਦੇ ਰਹੀ ਹੈ।ਮਹਿਲਾ ਨੇ ਆਪਣੀਆਂ ਫੋਟੋਆਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਯੂਜ਼ਰਸ ਮਹਿਲਾ ਨੂੰ ਟਰੋਲ ਕਰਨ ਲੱਗੇ। ਇੱਕ ਯੂਜ਼ਰ ਨੇ ਮਹਿਲਾ ਦੇ ਸੁਭਾਅ ਨੂੰ ਬੇਹੱਦ ਹੀ ਅਣ-ਉਚਿਤ ਅਤੇ ਅਸੱਭਿਅਕ ਦੱਸਿਆ ਤਾਂ ਉਥੇ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਕਿਸੇ ਦੀ ਮੌਤ ‘ਤੇ ਅਜਿਹੀਆਂ ਹਰਕੱਤਾਂ ਸ਼ੋਭਾ ਨਹੀਂ ਦਿੰਦੀਆਂ, ਸ਼ਰਮਨਾਕ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button