InternationalTop News

ਚਿਤੋਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਸਟੋਰ ਤੋਂ ਕੈਂਚੀ ਲਾਪਤਾ ਹੋਣ ਤੋਂ ਬਾਅਦ 236 ਉਡਾਣਾਂ ਰੱਦ

ਜਾਪਾਨ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਹੋਕਾਈਡੋ ਦੇ ਨਿਊ ਚਿਤੋਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਸਟੋਰ ਤੋਂ ਕੈਂਚੀ ਲਾਪਤਾ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ, ਜਿਸ ਕਾਰਨ 236 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ 36 ਉਡਾਣਾਂ ਨੂੰ ਰੱਦ ਕਰਨਾ ਪਿਆ। ਇਹ ਸਾਰਾ ਮਾਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ, ਇਹ ਘਟਨਾ ਸ਼ਨੀਵਾਰ 17 ਅਗਸਤ ਨੂੰ ਸਵੇਰੇ 10 ਵਜੇ ਵਾਪਰੀ। ਹੋਕਾਈਡੋ ਦੇ ਨਿਊ ਚਿਟੋਸ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਚੱਲ ਰਹੀ ਸੀ। ਉਦੋਂ ਪਤਾ ਲੱਗਾ ਕਿ ਉਥੇ ਇਕ ਸਟੋਰ ਤੋਂ ਕੈਂਚੀ ਗਾਇਬ ਹੋ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਅਲਰਟ ਹੋ ਗਿਆ। ਅਲਾਰਮ ਵੱਜਣ ਲੱਗਾ। ਯਾਤਰੀਆਂ ਦੀ ਸੁਰੱਖਿਆ ਜਾਂਚ ਰੋਕ ਦਿੱਤੀ ਗਈ। ਇਸ ਕਾਰਨ ਸੈਂਕੜੇ ਯਾਤਰੀ ਫਸ ਗਏ। ਤੁਰੰਤ ਹੀ, ਡਿਪਾਰਚਰ ਲਾਉਂਜ ਵਿੱਚ ਮੌਜੂਦ ਸਾਰੇ ਯਾਤਰੀਆਂ ਦੀ ਰੀ-ਚੈਕਿੰਗ ਦੀ ਗੱਲ ਹੋਈ। ਇਸ ਕਾਰਨ ਉਥੇ ਲੰਮੀਆਂ ਕਤਾਰਾਂ ਲੱਗ ਗਈਆਂ। ਗੁੱਸੇ ‘ਚ ਆਏ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਪਰ ਅਧਿਕਾਰੀਆਂ ਨੇ ਸਾਫ਼ ਕਿਹਾ ਕਿ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਇੱਥੋਂ ਜਾ ਨਹੀਂ ਸਕਦਾ, ਉਨ੍ਹਾਂ ਨੇ ਏਅਰਪੋਰਟ ਦੇ ਹਰ ਨੁੱਕਰ ਦੀ ਤਲਾਸ਼ੀ ਲਈ, ਪਰ ਸੁਰੱਖਿਆ ਅਧਿਕਾਰੀਆਂ ਨੇ ਕੈਂਚੀ ਬਹੁਤ ਤਲਾਸ਼ੀ। ਹਵਾਈ ਅੱਡੇ ਦੇ ਹਰ ਨੁੱਕਰ ਅਤੇ ਕੋਨੇ ਦੀ ਪੜਤਾਲ ਕੀਤੀ ਪਰ ਕੈਂਚੀ ਨਹੀਂ ਮਿਲੀ। ਇਸ ਤੋਂ ਬਾਅਦ ਹਵਾਈ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ। ਪਰ ਅਗਲੇ ਦਿਨ ਫਿਰ ਕੈਂਚੀ ਉਸੇ ਸਟੋਰ ਵਿੱਚੋਂ ਮਿਲੀ। ਇਸ ਕਾਰਨ ਜਾਪਾਨ ਦਾ ਸਾਲਾਨਾ ਬੋਨ ਤਿਉਹਾਰ ਮਨਾ ਕੇ ਘਰ ਪਰਤਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 30 ਯਾਤਰੀਆਂ ਨੂੰ ਏਅਰਪੋਰਟ ‘ਤੇ ਰਾਤ ਕੱਟਣੀ ਪਈ। ਇਕ ਯਾਤਰੀ ਨੇ ਕਿਹਾ, ਸਾਡੇ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਲਗਦਾ ਹੈ ਕਿ ਏਅਰਲਾਈਨਾਂ ਨੂੰ ਥੋੜਾ ਹੋਰ ਸਾਵਧਾਨ ਹੋਣਾ ਚਾਹੀਦਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button