Breaking NewsInternationalNews

ਪਰਵਾਸੀਆਂ ਦਾ DNA ਜਾਂਚ ਕਰਵਾਏਗਾ ਅਮਰੀਕਾ

ਵਾਸ਼ਿੰਗਟਨ : ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਹੁਣ ਉਨ੍ਹਾਂ ਮਾਮਲਿਆਂ ‘ਚ ਪਰਵਾਸੀ ਪਰਿਵਾਰਾਂ ਦਾ ਡੀਐਨਏ ਟੈਸਟ ਕਰਨਾ ਸ਼ੁਰੂ ਕਰੇਗੀ ਜਿਨ੍ਹਾਂ ਤੇ ਅਫਸਰਾਂ ਨੂੰ ਸ਼ੱਕ ਹੋਵੇਗਾ ਕਿ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ।

ਹੋਮਲੈਂਡ ਸਕਿਉਰਿਟੀ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟੈਸਟ ਅਤੇ ਸਵੈ-ਇੱਛਾ ਅਨੁਸਾਰ ਹੋਵੇਗਾ। ਇਹ ਪਾਇਲਟ ਪ੍ਰੋਗਰਾਮ ਛੇਤੀ ਹੀ ਸ਼ੁਰੂ ਹੋ ਜਾਵੇਗਾ, ਪਰ ਸਰਹੱਦ ਦੇ ਨਾਲ ਟਿਕਾਣੇ ਜਾਰੀ ਨਹੀਂ ਕੀਤੇ ਗਏ ਸਨ।

Read Also ਆਸਟ੍ਰੇਲੀਆ ਨੇ ਵੀਜ਼ਾ ਨਿਯਮਾਂ ‘ਚ ਕੀਤੀ ਸਖਤੀ, ਪੀ. ਆਰ. ਮਿਲਣੀ ਹੋਵੇਗੀ ਮੁਸ਼ਕਲ

ਅਮਰੀਕਾ ਮੈਕਸੀਕੋ ਸਰਹੱਦ ਦੀਆਂ ਕਈ ਥਾਵਾਂ ‘ਤੇ ਰੈਪਿਡ ਡੀਐਨਏ ਜਾਂਚ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਸਰਹੱਦ ਤੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਨਾਜਾਇਜ਼ ਢੰਗ ਨਾਲ ਲੋਕ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਇਨ੍ਹਾਂ ਵਿਚ ਕਈ ਪਰਿਵਾਰ ਵੀ ਹੁੰਦੇ ਹਨ ਜੋ ਅਮਰੀਕਾ ਵਿਚ ਜਾਇਜ਼ ਢੰਗ ਨਾਲ ਪਨਾਹ ਲੈਣਾ ਚਾਹੁੰਦੇ ਹਨ।

ਵਿਭਾਗ ਦਾ ਕਹਿਣਾ ਹੈ ਕਿ ਕਿਉਂਕਿ ਪਰਵਾਰਾਂ ਨੂੰ ਪਨਾਹ ਆਸਾਨੀ ਨਾਲ ਮਿਲ ਜਾਂਦੀ ਹੈ, ਇਸ ਲਈ ਕੁੱਝ ਲੋਕ ਦੂਜਿਆਂ ਦੇ ਬੱਚਿਆਂ ਨੂੰ ਅਪਣਾ ਪਰਵਾਰ ਦਸਦੇ ਹਨ। ਇਸੇ ਤੋਂ ਬਚਣ ਲਈ ਵਿਭਾਗ ਡੀਐਨਏ ਜਾਂਚ ਕਰਵਾ ਰਿਹਾ ਹੈ ਤਾਕਿ ਅਸਲੀ ਪਰਵਾਰ ਨੂੰ ਹੀ ਅਮਰੀਕਾ ਵਿਚ ਪਨਾਹ ਮਿਲ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button