ਕਾਂਗਰਸੀ ਲੀਡਰ ਨੂੰ ਗਲੇ ਤੋਂ ਫੜ੍ਹ ਕੇ ਉਤਾਰੂ ਸਿੱਖ ਲੀਡਰ, ਮੱਸੇ ਰੰਘੜ ਵਾਂਗ ਸਿਰ ਵੱਡਣ ਦਾ ਵੀ ਕਰ’ਤਾ ਇਸ਼ਾਰਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗਾਂਧੀ ਪਰਿਵਾਰ ਨੂੰ ਚੁਣੋਤੀ ਦਿੱਤੀ ਹੈ ਕਿ ਜੇਕਰ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲਨਾਥ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਕੀਤਾ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ। ਕਾਂਗਰਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਮਲਨਾਥ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ।
http://ਕਾਂਗਰਸੀ ਲੀਡਰ ਨੂੰ ਗਲੇ ਤੋਂ ਫੜ੍ਹ ਕੇ ਉਤਾਰੂ ਸਿੱਖ ਲੀਡਰ, ਮੱਸੇ ਰੰਘੜ ਵਾਂਗ ਸਿਰ ਵੱਡਣ ਦਾ ਵੀ ਕਰ’ਤਾ ਇਸ਼ਾਰਾ
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦਾ ਰਸਤਾ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹੇ ਸਾਲਾਂ ‘ਚ ਕਾਂਗਰਸ ਪਾਰਟੀ ਖਾਸ ਤੌਰ ‘ਤੇ ਗਾਂਧੀ ਪਰਿਵਾਰ ਹੁਣ ਤੱਕ ਸੱਜਣ ਕੁਮਾਰ ਅਤੇ ਹੋਰ ਦੋਸ਼ੀਆਂ ਨੂੰ ਬਚਾਉਣ ਵਿੱਚ ਸਫਲ ਰਿਹਾ ਹੈ ਪਰ ਸਰਕਾਰ ‘ਚ ਤਬਦੀਲੀ ਦੇ ਕਾਰਨ ਪੀੜਿਤਾਂ ਨੂੰ ਨਿਆ ਮਿਲਿਆ ਹੈ ਅਤੇ ਸੱਜਣ ਕੁਮਾਰ ਅਤੇ ਹੋਰ ਦੋਸ਼ੀ ਜੇਲ੍ਹ ਵਿੱਚ ਹਨ।
Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ
ਸਿੱਖ ਵਿਰੋਧੀ ਹੈ ਕਾਂਗਰਸ : ਸਿਰਸਾ
ਸਿਰਸਾ ਨੇ ਕਿਹਾ ਕਿ ਕਮਲਨਾਥ ਨੂੰ ਦਿੱਲੀ ਚੋਣਾਂ ਲਈ ਸਟਾਰ ਪ੍ਰਚਾਰਕ ਦੇ ਰੂਪ ‘ਚ ਚੁਣ ਕੇ ਕਾਂਗਰਸ ਪਾਰਟੀ ਨੇ ਦੋ ਸੁਨੇਹੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਪਾਰਟੀ ਦੱਸਣਾ ਚਾਹੁੰਦੀ ਹੈ ਕਿ ਉਹ ਆਪ ਸਿੱਖ ਵਿਰੋਧੀ ਹੈ ਅਤੇ ਸਿੱਖਾਂ ਨੂੰ ਆਪਣਾ ਦੁਸ਼ਮਣ ਮੰਨਦੀ ਹੈ । ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਉਸਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਅਤੇ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾਉਣ ਵਿੱਚ ਉਸਦਾ ਕੰਮ ਸੀ, ਨਾਲ ਹੀ ਕਾਂਗਰਸ ਪਾਰਟੀ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹੀ ਕਾਤਲਾਂ ਨੂੰ ਬਚਾ ਰਹੀ ਸੀ ਅਤੇ ਮੁੱਖਮੰਤਰੀ, ਮੰਤਰੀ ਸਮੇਤ ਹੋਰ ਅਹੁਦੇ ਉਸਨੇ ਹੀ ਦੋਸ਼ੀਆਂ ਨੂੰ ਦਿੱਤੇ ਹੈ।
.@INCIndia dare not to do a rally with @OfficeOfKNath in Delhi
We won’t allow a butcher like Kamal Nath to address the people of Delhi from any stage
कांग्रेस में है हिम्मत तो कमल नाथ को दिल्ली की किसी स्टेज में खड़ा कर के दिखाये!@TimesNow @republic @ABPNews @ANI @thetribunechd pic.twitter.com/pGDHmi3ebI— Manjinder S Sirsa (@mssirsa) January 22, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.