Breaking NewsD5 specialNewsPoliticsPress ReleasePunjabTop News

ਪੰਜਾਬ ਪੁਲਿਸ ਵੱਲੋਂ ਪੁਲਿਸ ਕਰਮੀਆਂ ਨੂੰ ਉੁਨ੍ਹਾਂ ਦੇ ਜਨਮਦਿਨ ਮੌਕੇ ਸਨਮਾਨਿਤ ਕਰਨ ਦੇ ਅਮਲ ਦੀ ਸ਼ੁਰੂਆਤ

ਸੋਮਵਾਰ ਨੂੰ ਪਹਿਲੇ ਦਿਨ 404 ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ

ਕਰਮਚਾਰੀਆਂ ਦੇ ਇਸ ਵਿਸ਼ੇਸ਼ ਦਿਨ ਨੂੰ ਖੁ਼ਸ਼ਮਈ ਤੇ ਯਾਦਗਾਰੀ ਬਣਾਉਣ ਲਈ ਕਈ ਥਾਈਂ ਜਿ਼ਲ੍ਹਾ ਪੁਲਿਸ ਨੇ ਕੇਕ, ਗੁਲਦਸਤੇ ਵੀ ਲਿਆਂਦੇ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਇੱਕ ਵਿਲੱਖਣ ਤੇ ਨਵੇਕਲੀ ਪਹਿਲਕਦਮੀ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਉਨ੍ਹਾਂ ਦੇ ਜਨਮ ਦਿਨ ਨੂੰ ਹੋਰ ਖੁ਼ਸ਼ਮਈ ਤੇ ਯਾਦਗਾਰ ਬਣਾਉਣ ਲਈ ਸ਼ੁਭਕਾਮਨਾਵਾਂ ਭਰੇ ਕਾਰਡ ਦੇ ਕੇ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਪਹਿਲਕਦੀਮੀ ਦੇ ਤਹਿਤ ਸੋਮਵਾਰ ਨੂੰ ਪਹਿਲੇ ਦਿਨ 404 ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ।

BIG Breaking : Bhagwant Mann ਨੇ ਸੱਦੀ Emergency Meeting, ਕਿਸਾਨਾਂ ਨੂੰ ਤੋਹਫਾ | D5 Channel Punjabi

ਜਲੰਧਰ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ, ਬਟਾਲਾ ਪੁਲਿਸ, ਬਠਿੰਡਾ ਪੁਲਿਸ, ਫਿਰੋਜ਼ਪੁਰ ਪੁਲਿਸ, ਸੰਗਰੂਰ ਪੁਲਿਸ, ਹੁ਼ਸਿ਼ਆਰਪੁਰ ਪੁਲਿਸ, ਫਰੀਦਕੋਟ ਪੁਲਿਸ, ਸ੍ਰੀ ਮੁਕਤਸਰ ਸਾਹਿਬ ਪੁਲਿਸ, ਫਤਿਹਗੜ੍ਹ ਸਾਹਿਬ ਪੁਲਿਸ, ਬਰਨਾਲਾ ਪੁਲਿਸ, ਕਪੂਰਥਲਾ ਪੁਲਿਸ, ਗੁਰਦਾਸਪੁਰ ਪੁਲਿਸ, ਪਠਾਨਕੋਟ ਪੁਲਿਸ,ਪਟਿਆਲਾ ਪੁਲਿਸ,ਮਾਲੇਰਕੋਟਲਾ ਪੁਲਿਸ, ਐਸ.ਏ.ਐਸ ਨਗਰ ਪੁਲਿਸ, ਰੂਪਨਗਰ ਪੁਲਿਸ,ਜਲੰਧਰ ਦਿਹਾਤੀ ਪੁਲਿਸ,ਲੁਧਿਆਣਾ ਦਿਹਾਤੀ ਪੁਲਿਸ,ਖੰਨਾ ਪੁਲਿਸ,ਮਾਨਸਾ ਪੁਲਿਸ, ਮੋਗਾ ਪੁਲਿਸ, ਐਸ.ਬੀ.ਐਸ. ਨਗਰ ਪੁਲਿਸ, ਸੰਗਰੂਰ ਪੁਲਿਸ, ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬਠਿੰਡਾ ਪੁਲਿਸ ਅਜਿਹੇ ਪਹਿਲੇ ਪੁਲਿਸ ਜਿ਼ਲ੍ਹੇ ਹਨ ਜਿਨ੍ਹਾਂ ਨੇ ਆਪਣੇ ਜਵਾਨਾਂ ਨੂੰ ਜਨਮ ਦਿਨ ਨੂੰ ਵਧਾਈ ਕਾਰਡ ਦੇ ਕੇ ਸਨਮਾਨਿਤ ਕੀਤਾ ਹੈ।

BIG News : Supreme Court ਚੋਂ Bikram Majithia ਨਾਲ ਜੁੜੀ ਵੱਡੀ ਖ਼ਬਰ! ਸੁਣੋ ਫੈਸਲਾ | D5 Channel Punjabi

ਕੁਝ ਜਿਲ੍ਹਾ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਲਈ ਗੁਲਦਸਤੇ ਅਤੇ ਕੇਕ ਵੀ ਲਿਆਂਦੇ ਅਤੇ ਆਪਣੇ ਜਵਾਨਾਂ ਦੇ ਵਿਸ਼ੇਸ਼ ਦਿਨ ਨੂੰ ਇਕੱਠੇ ਹੋ ਕੇ ਮਨਾਇਆ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵੀ.ਕੇ. ਭਾਵਰਾ ਨੇ ਕਿਹਾ ਕਿ ਸੂਬੇ ਦੇ ਪੁਲਿਸ ਮੁਲਾਜ਼ਮਾਂ ਦੀ ਚੁਣੌਤੀਪੂਰਨ ਅਤੇ ਸਖ਼ਤ ਡਿਊਟੀ ਨੂੰ ਮਹਿਸੂਸ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਸਾਰੇ ਪੁਲਿਸ ਕਰਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਸਲ ਅਰਥਾਂ ਵਿੱਚ ਪੁਲਿਸ ਮੁਲਾਜ਼ਮਾਂ ਵਿੱਚ ਆਪਸੀ ਸਾਂਝ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕੀਤੀ ਜਾ ਸਕੇ।

ਲਓ ਭਗਵੰਤ ਮਾਨ ਦਾ ਵੱਡਾ ਧਮਾਕਾ, ਲਿਆ ਅਜਿਹਾ ਫੈਸਲਾ | D5 Channel Punjabi

ਜਿ਼ਕਰਯੋਗ ਹੈ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਾਂਝੇ ਤੌਰ `ਤੇ ਦਸਤਖਤ ਕੀਤੇ ਗਏ ਗ੍ਰੀਟਿੰਗ ਕਾਰਡ ਜਿਸ ਵਿੱਚ ਲਿਖਿਆ ਹੈ, “ਅੱਜ ਤੁਹਾਡੇ ਜਨਮਦਿਨ `ਤੇ, ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੜ੍ਹਦੀ ਕਲਾ ,ਚੰਗੀ ਸਿਹਤ,ਤੰਦਰੁਸਤੀ ਅਤੇ ਖੁਸ਼ੀਆਂ ਭਰਿਆ ਹੋਵੇ।ਅਸੀਂ ਇਹ ਵੀ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਡਿਊਟੀ ਮਿਹਨਤ, ਲਗਨ, ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹੋਗੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button