Breaking NewsD5 specialIndiaNewsPoliticsPunjab

‘ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਰਹੇ ਹਨ ਕੇਜਰੀਵਾਲ’

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਰਾਮਗੜ੍ਹੀਆ ਬੋਰਡ ਨਵੀਂ ਦਿੱਲੀ ਨੇ ਹਿਮਾਇਤ ਕਰ ਦਿੱਤਾ ਹੈ। ਮੋਤੀ ਨਗਰ ਵਿਧਾਨ ਸਭਾ ਹਲਕੇ ‘ਚ ‘ਆਪ’ ਦੇ ਪੰਜਾਬ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਪੰਡੋਰੀ ਦੀ ਮੌਜੂਦਗੀ ‘ਚ ਰਾਮਗੜ੍ਹੀਆ ਬੋਰਡ ਦਿੱਲੀ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ ਨੇ ਦਿੱਲੀ ਚੋਣਾਂ ‘ਚ ਰਾਮਗੜ੍ਹੀਆ ਬੋਰਡ ਵੱਲੋਂ ਆਮ ਆਦਮੀ ਪਾਰਟੀ ਦੀ ਹਿਮਾਇਤ ਦਾ ਰਸਮੀ ਐਲਾਨ ਕੀਤਾ।

ਹਰਿਆਣਾ ‘ਚ ਜੱਜ ਬਣੀ ਪੰਜਾਬ ਦੀ ਕੁੜੀ, ਸੁਣੋ ਮੋਬਾਇਲ ਨਾਲ ਕਿਵੇਂ ਟਾੱਪ ਕੀਤਾ | Punjabi Judge

ਇਸ ਮੌਕੇ ਰਾਮਗੜੀਆ ਬੋਰਡ ਅਤੇ ਸਮਾਜ ਦੀਆਂ ਹੋਰ ਹਸਤੀਆਂ ਹਾਜ਼ਰ ਸਨ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਤਿੰਦਰਪਾਲ ਸਿੰਘ ਗਾਗੀ ਨੇ ਕਿਹਾ ਕਿ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰੀ ਹੈ। ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਪਹਿਲੀ ਵਾਰ ਲੋਕ ਹਿਤੈਸ਼ੀ ਅਤੇ ਇਮਾਨਦਾਰ ਸਰਕਾਰ ਦਾ ਅਸਲੀਅਤ ‘ਚ ਅਹਿਸਾਸ ਕਰਵਾਇਆ ਹੈ। ਇਸ ਲਈ ਰਾਮਗੜ੍ਹੀਆ ਬੋਰਡ ਨਵੀਂ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਹੈ।

ਆਹ ਬੰਦਿਆਂ ਨੇ ਦਾਰੂ ਦੀ ਤੁਲਨਾ ਕੀਤੀ ਸੀ ਅੰਮ੍ਰਿਤ ਨਾਲ, ਹੁਣ ਜਥੇਦਾਰ ਹਰਪ੍ਰੀਤ ਸਿੰਘ ਹੀ ਦਵਾ ਰਿਹੈ ਮੁਆਫ਼ੀ

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਰਾਮਗੜ੍ਹੀਆ ਬੋਰਡ ਦਾ ਧੰਨਵਾਦ ਕੀਤਾ। ਇਸ ਮੌਕੇ ਰਾਮਗੜ੍ਹੀਆ ਬੋਰਡ ਦੇ ਵਾਇਸ ਚੇਅਰਮੈਨ ਬਲਵਿੰਦਰ ਮੋਹਨ ਸਿੰਘ ਸੰਧੂ, ਵਾਇਸ ਪ੍ਰਧਾਨ ਅਵਤਾਰ ਸਿੰਘ ਭੁਰਜੀ, ਸਕੱਤਰ ਕੇਵਲ ਸਿੰਘ, ਸਤਨਾਮ ਸਿੰਘ ਵਿਰਦੀ, ਜਗਜੀਤ ਸਿੰਘ ਪੱਪੂ, ਹਰਵਿੰਦਰ ਸਿੰਘ ਟੋਨੀ ਖੋਖਰ, ਇੰਦਰਜੀਤ ਸਿੰਘ ਗਤਕਾ ਮਾਸਟਰ, ਬਲਵਿੰਦਰ ਸਿੰਘ ਤਲਵੰਡੀ, ਗੁਰਦੇਵ ਸਿੰਘ ਕੁੱਕੂ, ਚਰਨਜੀਤ ਸਿੰਘ ਰੇਣੂ ਅਤੇ ਦਿਲਪ੍ਰੀਤ ਸਿੰਘ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button