Breaking NewsD5 specialIndiaInternationalNewsPunjab

ਪੰਜਾਬ ਤੇ ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਮਿਲੇ 6 ਸ਼ੱਕੀ, ਸਿਹਤ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ‘ਚ ਕੋਰੋਨਾ ਵਾਇਰਸ ਨੇ ਆਪਣੀ ਦਸਤਕ  ਦੇ ਦਿੱਤੀ ਹੈ। ਪੰਜਾਬ  ਦੇ ਮੋਹਾਲੀ ‘ਚ ਇੱਕ ਅਤੇ ਹਰਿਆਣੇ ਦੇ ਵੱਖ – ਵੱਖ ਜਿਲ੍ਹਿਆਂ ‘ਚ 5 ਸ਼ੱਕੀ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਹਰਿਆਣਾ ਦੇ 5 ਮਾਮਲਿਆਂ ਵਿੱਚੋਂ 2 ਮਾਮਲੇ ਗੁਰੂਗ੍ਰਾਮ, 1 ਫਰੀਦਾਬਾਦ, 1 ਨੂਹ ਅਤੇ 1 ਪਾਨੀਪਤ ਤੋਂ ਹੈ। ਇਨ੍ਹਾਂ ਸਾਰੇ ਸ਼ੱਕੀਆਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਪਿਛਲੇ ਕੁਝ ਦਿਨਾਂ ‘ਚ ਚੀਨ ਤੋਂ ਹੋ ਕੇ ਆਏ ਹਨ ਅਤੇ ਇਹਨਾਂ ਵਿੱਚ ਸ਼ੁਰੂਆਤੀ ਲੱਛਣ ਕੋਰੋਨਾ ਵਾਇਰਸ ਜਿਹੇ ਪਾਏ ਗਏ ਹਨ। ਜਿਸ ਵਜ੍ਹਾ ਨਾਲ ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਹੋ ਗਿਆ ਵੱਡਾ ਐਲਾਨ, 2022 ‘ਚ Navjot Sidhu ਦੀ ਅਗਵਾਈ ਵਾਲੀ ਬਣੇਗੀ ਸਰਕਾਰ

ਹਰਿਆਣਾ ਸਰਕਾਰ ਨੇ ਕੀਤਾ ਅਲਰਟ ਜਾਰੀ
ਹਰਿਆਣਾ ਸਰਕਾਰ ਲਗਾਤਾਰ ਮੋਹਾਲੀ ਇੰਟਨੈਸ਼ਨਲ ਏਅਰਪੋਰਟ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਵਿੱਚ ਹੈ। ਹਰਿਆਣਾ ਤੋਂ ਜੋ ਸ਼ੱਕੀ ਮਰੀਜ਼ ਆ ਰਹੇ ਹਨ ਉਨ੍ਹਾਂ ‘ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਖਾਸ ਕਰਕੇ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੁੱਝ ਲੱਛਣ ਹੋਣ ਜਾਂ ਫਿਰ ਉਨ੍ਹਾਂ ਦਾ ਚੀਨ ਦੀ ਯਾਤਰਾ ਦਾ ਰਿਕਾਰਡ ਹੋਵੇ, ਉਨ੍ਹਾਂ ਦੀ ਸਿਹਤ ਜਾਂਚ ਏਅਰਪੋਰਟ ‘ਤੇ ਹੀ ਹੋ ਰਹੀ ਹੈ।ਇਸ ਤੋਂ ਇਲਾਵਾ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ, ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਦੇਸ਼ ‘ਚ ਬਿਮਾਰੀ ਨਾ ਫੈਲੇ ਅਤੇ ਲੋਕ ਇਸਨੂੰ ਲੈ ਕੇ ਜਾਗਰੂਕ ਹੋਣ।

ਬੱਚੇ ‘ਤੇ Pit bull ਦਾ ਕਹਿਰ, ਅੱਗੋਂ ਬੱਚੇ ਨੇ ਵੀ ਦਿਖਾਈ ਦਲੇਰੀ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਪੰਜਾਬ ਦੇ ਮੋਹਾਲੀ ‘ਚ ਵੀ ਅਲਰਟ ਜਾਰੀ
ਪੰਜਾਬ ਦੇ ਮੋਹਾਲੀ ਵਿੱਚ ਵੀ ਇੱਕ ਸ਼ੱਕੀ ਸਾਹਮਣੇ ਆਇਆ ਹੈ ਜਿਸਦਾ ਪਿਛਲੇ ਕੁਝ ਦਿਨਾਂ ਦਾ ਟਰੈਵਲ ਰਿਕਾਰਡ ਚੀਨ ਦਾ ਰਿਹਾ ਹੈ। ਇਸ ਵਜ੍ਹਾ ਨਾਲ ਪੰਜਾਬ ਦੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਡਾਕਟਰਾਂ ਦੀ ਇੱਕ ਟੀਮ ਵਿਦੇਸ਼ਾਂ ਤੋਂ ਆ ਰਹੀਆਂ ਫਲਾਇਟਸ ਦੇ ਯਾਤਰੀਆਂ ਦੀ ਜਾਂਚ ਕਰ ਰਹੀਆਂ ਹਨ। ਭਾਰਤੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੁਆਰਾ ਯਾਤਰੀਆਂ ਦੇ ਵੀਜ਼ੇ ਚੈਕ ਕਰਕੇ ਉਨ੍ਹਾਂ ਦੀ ਚੀਨ ਦੀ ਟਰੈਵਲ ਹਿਸਟਰੀ ਨੂੰ ਦੇਖਿਆ ਜਾ ਰਿਹਾ ਹੈ।

ਟਕਸਾਲੀਆਂ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਉੁਣ ਲਈ ਕੱਢੀ ਨਵੀਂ ਸਕੀਮ,ਸਿੱਧੂ ਮੁੱਖ ਮੰਤਰੀ ਪੱਕਾ ?

ਨਾਲ ਹੀ ਉਨ੍ਹਾਂ ‘ਚ ਬੁਖਾਰ ਹੋਣ ਅਤੇ ਖੰਘ ਜ਼ੁਕਾਮ ਜਿਹੇ ਹੋਰ ਕੁਝ ਲੱਛਣਾਂ ਦੀ ਵੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜੋ ਯਾਤਰੀ ਵਿਦੇਸ਼ਾਂ ਤੋਂ ਆ ਰਹੇ ਹਨ। ਉਨ੍ਹਾਂ ਦੇ  ਲੈਂਡ ਕਰਨ ‘ਤੇ ਇਮੀਗ੍ਰੇਸ਼ਨ ਅਧਿਕਾਰੀ ਮੈਡੀਕਲ ਟੀਮ ਦੇ ਜ਼ਰੀਏ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬੁਖਾਰ ਅਤੇ ਖੰਘ ਜੁਕਾਮ ਜਿਹੇ ਲੱਛਣ ਪਿਛਲੇ ਕੁਝ ਦਿਨਾਂ ‘ਚ ਰਹੇ ਤਾਂ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਾਸਪੋਰਟ ‘ਤੇ ਲੱਗੇ ਵੀਜ਼ੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੁਖਬੀਰ ਬਾਦਲ ਦੀ ਵਧੀ ਮੁਸ਼ਕਿਲ, ਅਕਾਲੀ ਬੀਬੀ ਦਾ ਵੱਡਾ ਖ਼ੁਲਾਸਾ, ਕਹਿੰਦੀ ‘ਮੇਰੇ ਨਾਲ ਆਹ ਕੁਝ ਹੁੰਦਾ ਰਿਹਾ’

ਪੰਜਾਬ ਅਤੇ ਹਰਿਆਣਾ ‘ਚ ਕਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਦੋਵਾਂ ਹੀ ਰਾਜਾਂ ਦੀਆਂ ਸਰਕਾਰਾਂ ਆਪਣੇ ਸਿਹਤ ਵਿਭਾਗ ਨੂੰ ਹਾਈ ਅਲਰਟ ‘ਤੇ ਰੱਖ ਚੁੱਕੀਆਂ ਹਨ। ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਹਸਪਤਾਲਾਂ ਵਿੱਚ ਵੀ ਆਈਸੋਲੇਸ਼ਨ ਵਾਰਡ ਬਣਾ ਕੇ ਨਾ ਸਿਰਫ ਸ਼ੱਕੀਆਂ ਦੀ ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button