Breaking NewsD5 specialEntertainmentNewsTop News

ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ‘ਸ਼ੂਟਰ’ ‘ਤੇ ਪੰਜਾਬ ਸਰਕਾਰ ਨੇ ਫਿਰ ਲਗਾਈ ਪਾਬੰਦੀ

ਚੰਡੀਗੜ੍ਹ : ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਅਧਾਰਿਤ ਫਿਲਮ ‘ਸ਼ੂਟਰ’ ਦੇ ਪੰਜਾਬ ‘ਚ ਪ੍ਰਦਰਸ਼ਨ ‘ਤੇ ਸਰਕਾਰ ਨੇ ਇੱਕ ਵਾਰ ਫਿਰ ਰੋਕ ਲਗਾ ਦਿੱਤੀ ਹੈ ਅਤੇ ਇਸਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦਿੱਤੀ। ਹਾਈਕੋਰਟ ਨੇ ਕਿਹਾ ਕਿ ਸਰਕਾਰ ਨੇ ਦੁਬਾਰਾ ਨਵੇਂ ਆਦੇਸ਼ ਜਾਰੀ ਕਰ ਫਿਲਮ ‘ਤੇ ਬੈਨ ਲਗਾ ਦਿੱਤਾ ਹੈ।

🔴LIVE| ਨਵਜੋਤ ਸਿੱਧੂ ਦਾ ਹੋਵੇਗਾ ਇੱਕ ਪਾਸਾ! ਰਣਨੀਤੀ ਤਿਆਰ! ਰਾਜਪੁਰਾ ਮਾਮਲਾ! ਕਿਸਾਨਾਂ ਦਾ ਵੱਡਾ ਐਲਾਨ!

ਮੰਗਲਵਾਰ ਨੂੰ ਹੋਈ ਸੁਣਵਾਈ ‘ਚ ਪੰਜਾਬ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ‘ਤੇ ਦੁਬਾਰਾ ਦੋ ਮਹੀਨਿਆਂ ਦੀ ਰੋਕ ਲਗਾ ਦਿੱਤੀ ਹੈ, ਜਿਸਦੇ ਚੱਲਦਿਆਂ ਪਟੀਸ਼ਨਰਾਂ ਨੇ ਨਵੇਂ ਸਿਰੇ ਤੋਂ ਇਸ ਰੋਕ ਦੇ ਆਦੇਸ਼ਾਂ ਨੂੰ ਚੁਣੋਤੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਨਵੇਂ ਸਿਰੇ ਤੋਂ ਮੰਗ ਦਰਜ ਕਰਨ ਦੀ ਛੋਟ ਮੰਗੀ। ਹਾਈਕੋਰਟ ਨੇ ਇਸਦੀ ਇਜ਼ਾਜਤ ਦਿੰਦੇ ਹੋਏ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ।

ਅਨਿਲ ਜੋਸ਼ੀ ਦੀ ਹੋਈ ਬੱਲੇ-ਬੱਲੇ ! ਭਾਜਪਾ ਹਾਈਕਮਾਨ ਵੀ ਹੈਰਾਨ !

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਇਸ ਫਿਲਮ ਦੇ ਰਿਲੀਜ਼ ‘ਤੇ ਇਹ ਕਹਿੰਦੇ ਹੋਏ ਰੋਕ ਲਗਾ ਦਿੱਤੀ ਸੀ ਕਿ ਇਹ ਫਿਲਮ ਗੈਂਗਸਟਰ ਸੁੱਖਾ ਕਹਲਵਾਂ ਦੇ ਜੀਵਨ ‘ਤੇ ਅਧਾਰਿਤ ਹੈ ਅਤੇ ਫਿਲਮ ਦੇ ਜ਼ਰੀਏ ਇੱਕ ਅਪਰਾਧੀ ਨੂੰ ਸਰਾਹਿਆ ਜਾ ਰਿਹਾ ਹੈ, ਜਦੋਂ ਕਿ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button