NewsBreaking NewsD5 specialIndia

ਉਨਾਵ ਰੇਪ ਪੀੜਿਤਾ ਨੂੰ ਮਿਲਿਆ ਇਨਸਾਫ, ਕੁਲਦੀਪ ਸੇਂਗਰ ਨੂੰ ਉਮਰਕੈਦ ਤੇ 25 ਦਾ ਜ਼ੁਰਮਾਨਾ

ਨਵੀਂ ਦਿੱਲੀ : ਉਨਾਵ ਰੇਪ ਕੇਸ ‘ਚ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਬਾਹਰ ਕੱਢਿਆ ਹੋਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸਦੇ ਨਾਲ ਹੀ ਸੇਂਗਰ ‘ਤੇ ਕੋਰਟ ਨੇ ਜ਼ੁਰਮਾਨਾ ਵੀ ਲਗਾਇਆ ਹੈ। ਦਿੱਲੀ ਦੀ ਤੀਹ ਹਜ਼ਾਰੀ ਕੋਰਟ ਨੇ ਕੁਲਦੀਪ ਸੇਂਗਰ ਨੂੰ ਦੋਸ਼ੀ ਮੰਨਿਆ ਅਤੇ ਸਜ਼ਾ ਦਾ ਐਲਾਨ ਕਰਦੇ ਹੋਏ ਸੇਗਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ।

ਸਿੱਖ ਇਤਿਹਾਸ ਤੋਂ ਵਾਂਝੀ SGPC ! MLA ਨੇ SGPC ‘ਤੇ ਲਾਏ ਇਲਜ਼ਾਮ, ਪੁਰੀ ‘ਚ ਢਾਹੇ ਮੱਠਾਂ ‘ਤੇ ਲਿਆ ਵੱਡਾ ਫ਼ੈਸਲਾ

ਇਸਦੇ ਨਾਲ ਹੀ ਸੇਂਗਰ ‘ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਉਥੇ ਹੀ ਫੈਸਲਾ ਹੋਣ ਸਮੇਂ ਕੁਲਦੀਪ ਸੇਂਗਰ ਜੱਜ ਦੇ ਸਾਹਮਣੇ ਹੱਥ ਜੋੜ ਕੇ ਖੜੇ ਰਹੇ। ਇਸਦੇ ਨਾਲ ਹੀ ਕੋਰਟ ਨੇ ਸੀਬੀਆਈ ਨੂੰ ਪੀੜਿਤਾ ਅਤੇ ਉਸਦੇ ਪਰਿਵਾਰ ਨੂੰ ਜ਼ਰੂਰੀ ਸੁਰੱਖਿਆ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ।ਕੋਰਟ ਨੇ ਸੇਂਗਰ ਨੂੰ ਅਗਵਾਹ ਅਤੇ ਬਲਾਤਕਾਰ ਦਾ ਦੋਸ਼ੀ ਮੰਨਿਆ ਹੈ।

KHABRAN DA SIRA || ਅਕਾਲੀ ਦਲ ‘ਚ ਲੜਾਈ ਕੁਰਸੀ ਦੀ! ਬਗ਼ਾਵਤ ਹੋਈ ਹੋਰ ਤੇਜ਼, ਲੋਕਾਂ ਦੀਆਂ ਜੇਬਾਂ ਹੋਣਗੀਆਂ ਖ਼ਾਲੀ

ਸਜ਼ਾ ‘ਤੇ ਬਹਿਸ ਦੌਰਾਨ ਸੀਬੀਆਈ ਨੇ ਕੋਰਟ ਤੋਂ ਜ਼ਿਆਦਾ ਸਜ਼ਾ ਦੀ ਮੰਗ ਕੀਤੀ ਸੀ।16 ਦਸੰਬਰ ਨੂੰ ਦਿੱਲੀ ਦੀ ਤੀਹ ਹਜ਼ਾਰੀ ਅਦਾਲਤ ਨੇ ਸੇਂਗਰ ਨੂੰ ਧਾਰਾ 376 ਅਤੇ ਪਾਕਸੋ ਦੇ ਸੈਕਸ਼ਨ 6 ਦੇ ਤਹਿਤ ਦੋਸ਼ੀ ਠਹਿਰਾਇਆ ਸੀ। ਜਦੋਂ ਕਿ 17 ਦਸੰਬਰ ਨੂੰ ਸਜ਼ਾ ‘ਤੇ ਬਹਿਸ ਕੀਤੀ ਗਈ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਉਹ ਜ਼ਲਦਬਾਜੀ ‘ਚ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button